ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯ- ਯਦਿ. ਅਗਰ. ਜੇ. ਜਉ. "ਜੌ ਰਾਜੁ ਦੇਹਿ ਤ ਕਵਨ ਬਡਾਈ." (ਗੂਜ ਨਾਮਦੇਵ) ੨. ਸੰਗ੍ਯਾ- ਯਵ. ਜੌਂ. ਫ਼ਾ. [جو] ਜਵ।੩ ਕ੍ਰਿ. ਵਿ- ਜਬ. ਜਿਸ ਵੇਲੇ.


ਦੇਖੋ, ਜਉ ਅਤੇ ਜੌ.


ਸੰਗ੍ਯਾ- ਤਾਲ. ਟੋਭਾ. ਦੇਖੋ, ਜੋਹੜ। ੨. ਅ਼. [جوَہر] ਮੋਤੀ. ਗੌਹਰ। ੩. ਕ਼ੀਮਤੀ ਪੱਥਰ. ਰਤਨ। ੪. ਵਸਤੁ ਦਾ ਮੂਲ ਕਾਰਣ, ਜੈਸੇ ਵਸਤ੍ਰ ਦਾ ਰੂੰ, ਤਲਵਾਰ ਦਾ ਲੋਹਾ ਆਦਿ। ੫. ਗੁਣ. ਖ਼ੂਬੀ। ੬. ਰਾਜਪੂਤਾਨੇ ਦੀ ਇੱਕ ਪੁਰਾਣੀ ਰਸਮ "ਜੀਵਹਰ", ਜਿਸ ਤੋਂ ਜੌਹਰ ਸ਼ਬਦ ਬਣਗਿਆ. ਵੈਰੀ ਦਾ ਭੈ ਕਰਕੇ ਪਤਿਵ੍ਰਤਾ ਇਸਤ੍ਰੀਆਂ ਸ਼ਸਤ੍ਰ ਅਥਵਾ ਅਗਨਿ ਨਾਲ ਜੋ ਪਰਿਵਾਰ ਦਾ ਨਾਸ਼ ਕਰਦੀਆਂ ਸਨ, ਇਸ ਦਾ ਨਾਮ ਜੌਹਰ ਹੈ, ਦੇਖੋ, ਅਕਬਰ। ੭. ਫ਼ੌਲਾਦ ਦਾ ਖ਼ਮੀਰ। ੮. ਆਂਚ ਨਾਲ ਉਡਾਈ ਦਵਾ ਦਾ ਸਾਰ.


ਸੰਗ੍ਯਾ- ਜੌਹਰ (ਜਵਾਹਰ) ਰੱਖਣ ਵਾਲਾ. ਰਤਨਾਂ ਦਾ ਵਪਾਰੀ ਅਤੇ ਪਰੀਕ੍ਸ਼੍‍ਕ.


ਤੁ. [جوَق] ਜੌਕ਼. ਸੰਗ੍ਯਾ- ਫ਼ੌਜ. ਸੈਨਾ। ੨. ਗਰੋਹ. ਟੋਲਾ. ਝੁੰਡ। ੩. ਅ਼. [ذوَق] ਜੌਕ਼. ਚੱਖਣਾ। ੪. ਖੁਸ਼ੀ. ਆਨੰਦ। ੫. ਆਤਮਆਨੰਦ ਦਾ ਅਨੁਭਵ. "ਲਖ੍ਯੋ ਆਪ ਨੇ ਅਪਨਆਪਾ ਸੁ ਜੌਕ." (ਗੁਪ੍ਰਸੂ)


ਅ਼. [زوَج] ਜ਼ੌਜ. ਸੰਗ੍ਯਾ- ਪਤਿ. ਭਰਤਾ. ਖ਼ਾਵਁਦ.