ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕੰਪਨ. ਸੰਗ੍ਯਾ- ਥਰਥਰਾਨਾ. ਕੰਬਣਾ.


ਸੰਗ੍ਯਾ- ਕੰਬਣੀ. ਕਾਂਬਾ. ਕੰਪਨ ਦੀ ਕ੍ਰਿਯਾ. "ਕੇਤਕ ਆਨ ਕਾਂਪਨੀ ਚਢੀ." (ਚਰਿਤ੍ਰ ੪੦੫)


ਸੰਗ੍ਯਾ- ਕਾਕ. ਕਾਉਂ. "ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ." (ਸ. ਕਬੀਰ) ਕਾਗ ਤੋਂ ਭਾਵ ਕੁਸੰਗਤਿ ਹੈ। ੨. ਕਾਂਬਖਾਣ ਤੋਂ ਭਾਵ ਵਿਘਨਪੈਣਾ ਭੀ ਹੈ.


ਸੰ. ਕੰਬਲ. ਸੰਗ੍ਯਾ- "ਕਾਬਰੀ ਪਟੰਬਰ ਕੇ ਬਦਲੇ ਉਢਾਈਐ." (ਭਾਗੁ ਕ) "ਸਾਕਤ ਕਾਰੀ ਕਾਂਬਰੀ." (ਸ. ਕਬੀਰ)


ਸੰਗ੍ਯਾ- ਕੰਬਲ. "ਕ੍ਰਿਸਨ ਓਢੈ ਕਾਂਬਲੀ." (ਮਲਾ ਨਾਮਦੇਵ)


ਵਿ- ਕੰਬੋਜ ਦੇਸ਼ ਨਾਲ ਸੰਬੰਧ ਰਖਦਾ ਹੈ. ਦੇਖੋ, ਕੰਬੋਜ.


ਦੇਖੋ, ਕਾਯ. "ਕਾਂਯਾ ਲਾਹਣਿ ਆਪੁ ਮਦ." (ਵਾਰ ਬਿਹਾ ਮਰਦਾਨਾ) ਦੇਹ ਸ਼ਰਾਬ ਦੇ ਸਾੜੇ ਦੀ ਮੱਟੀ ਹੈ ਅਤੇ ਹੌਮੈ ਮਦਿਰਾ (ਸ਼ਰਾਬ) ਹੈ.


ਸੰ. ਕ- ਭਰ. ਕ (ਜਲ) ਭਰ (ਭਰਨਾ). ਕਹਾਰਯੰਤ੍ਰ. ਕੰਧੇ ਉੱਪਰ ਚੁੱਕਣ ਵਾਲੀ ਇੱਕ ਲਚਕੀਲੀ ਬਾਂਸ ਆਦਿਕ ਦੀ ਡੰਡੀ, ਜਿਸ ਦੇ ਦੋਹਾਂ ਸਿਰਿਆਂ ਨਾਲ ਤਰਾਜ਼ੂ ਦੀ ਤਰਾਂ ਪਲੜੇ ਹੁੰਦੇ ਹਨ. ਵਹਿੰਘੀ. ਇਹ ਜਲ ਢੋਣ ਅਤੇ ਸਾਮਾਨ ਲੈ ਜਾਣ ਲਈ ਵਰਤੀਦੀ ਹੈ. "ਖੀਰ ਖੰਡ ਪਰਸਾਦ ਕਰਾਏ। ਬਹੁਤ ਸੁਕਾਵਰ ਸੰਗ ਚਲਾਏ." (ਗੁਵਿ ੬)


ਵਿ- ਕਿਤਨਾ. ਕੇਤਾ. ਦੇਖੋ, ਕਿਚਰ। ੨. ਵ੍ਯ- ਪ੍ਰਸੰਗ ਦੀ ਇਬਾਰਤ ਨੂੰ ਜੋੜਨ ਵਾਲਾ ਸ਼ਬਦ. ਦੂਸਰੇ ਦੇ ਕਥਨ ਅਥਵਾ ਪ੍ਰਕਰਣ ਬੋਧ ਕਰਾਉਣ ਵਾਲਾ ਸ਼ਬਦ, ਜੈਸੇ- "ਉਸ ਨੇ ਆਖਿਆ ਕਿ ਮੈ ਇਹ ਕੰਮ ਆਪ ਹੀ ਕਰ ਲਵਾਂਗਾ." ੩. ਯਾ. ਅਥਵਾ. "ਸਾਧੁ ਮਿਲੈ ਸਿਧਿ ਪਾਈਐ ਕਿ ਇਹੁ ਜੋਗ ਕਿ ਭੋਗ." (ਗਉ ਕਬੀਰ) "ਘਟ ਮਹਿ ਜੀਉ ਕਿ ਪੀਉ." (ਸ. ਕਬੀਰ) ੪. ਪ੍ਰਸ਼ਨ ਬੋਧਕ. ਕਿਆ. ਕੀ. "ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ?" (ਸੋਰ ਅਃ ਮਃ ੧) "ਸੂਰੁ ਕਿ ਸਨਮੁਖ ਰਨ ਤੇ ਡਰਪੈ?" (ਗਉ ਕਬੀਰ) ੫. ਸਰਵ- ਕਿਸ. "ਬਿਨੁ ਗੁਰਸਬਦੈ ਜਨਮ ਕਿ ਲੇਖਹਿ?" (ਆਸਾ ਮਃ ੧) ਕਿਸ ਗਿਣਤੀ ਵਿੱਚ ਹੈ?