ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਕਿਉ ਵਰਨੀ ਕਿਵ ਜਾਣਾ?" (ਜਪੁ) "ਕਿਉ ਕਰਿ ਇਹੁ ਮਨੁ ਮਾਰੀਐ." (ਵਾਰ ਰਾਮ ੧. ਮਃ ੩) "ਨਿਕਸਿਓ ਕਿਉਕੈ ਜਾਇ?" (ਸ. ਕਬੀਰ) ੨. ਕਿਸ ਵਾਸਤੇ. "ਸਮਝਤ ਨਹਿ ਕਿਉ ਗਵਾਰ?" (ਜੈਜਾ ਮਃ ੯)


ਦੇਖੋ, ਕੇਯੂਰ.


ਦੇਖੋ, ਕਿਉ.


ਕੀਤਾ. ਕਰਿਆ.


ਕ੍ਰਿ. ਵਿ- ਕਿਵੇਂ. ਕੈਸੇ. ਕਿਸ ਤਰਾਂ। ੨. ਕਾ. ਕੀ. ਕੇ. "ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ." (ਵਾਰ ਵਡ ਮਃ ੪) ਮਨੁੱਖਾਂ ਦੀ ਦੀਵਾਨ ਤੋਂ। ੩. ਸੇ. ਤੋਂ.