ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [زنگ] ਜ਼ੰਗ. ਸੰਗ੍ਯਾ- ਮੈਲ. ਜ਼ੰਗਾਰ। ੨. ਘੰਟਾ. ਸੰਖ. "ਜੰਗ ਘੁੰਘਰੁ ਟੱਲਿਕਾ ਉਪਜੰਤ ਰਾਗ ਅਨੰਤ." (ਪਰੀਛਤਰਾਜ) ੩. ਟਾਪੂ ਜ਼ੰਗਬਾਰ (Zanzibar) ਜੋ ਅਫਰੀਕਾ ਦੇ ਪੂਰਵ ਹੈ. ਦੋਖੋ, ਜੰਗੀ ਅਤੇ ਰੂਮੀ ਜੰਗੀ। ੪. ਫ਼ਾ. [جنگ] ਜੰਗ. ਯੁੱਧ. ਲੜਾਈ.


ਫ਼ਾ. [جنگِآزما] ਵਿ- ਜੰਗ ਅਜਮਾਉਣ ਵਾਲਾ. ਯੁੱਧ ਵਿਦ੍ਯਾ ਦਾ ਅਭ੍ਯਾਸੀ.


ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਕਾਲਯਵਨ ਦੇ ਜੰਗ ਦਾ ਵਰਣਨ ਇਸ ਸਵੈਯੇ ਵਿੱਚ ਹੈ:-#੧. ਜੰਗ ਦਰਾਯਦ ਕਾਲਜਮੰਨ,#ਬਗੋਯਦ ਕੀ ਮਨ ਫੌਜ ਕੋ ਸ਼ਾਹਮ,#੨. ਬਾ ਮਨ ਜੰਗ ਬੁਗੋ ਕੁਨ ਬਯਾ#ਹਰਗਿਜ਼ ਦਿਲ ਮੋ ਨ ਜਰਾ ਕੁਨ ਵਾਹਮ,#੩. ਰੋਜ਼ ਮਯਾਂ ਦੁਨੀਆਂ ਉਫਤਾਦਮ#ਸ਼ਾਬਸ਼ ਬੇਅ਼ਦਲੀ ਸ਼ਬਸ਼ਾਹਮ,#੪. ਕਾਨ! ਗੁਰੇਜ਼ ਮਕੁਨ ਤੁ ਬ੍ਯਾਖ਼ੁਸ਼#ਮਾਤ ਕੁਨੇਮ ਜਿ ਜੰਗ ਗੁਆਹਮ.#ਅਰਥ:-#੧. ਜੰਗ ਵਿੱਚ ਕਾਲਯਮਨ ਆਇਆ,#ਬੋਲਿਆ ਕਿ ਮੈਂ ਫ਼ੌਜ ਦਾ ਸ੍ਵਾਮੀ ਹਾਂ,#੨. ਆਖਿਆ, ਬਯਾ (ਆ) ਬਾਮਨ ਜੰਗ ਕੁਨ (ਮੇਰੇ ਨਾਲ ਯੁੱਧ ਕਰ)#ਬਿਲਕੁਲ ਥੋੜਾ ਭੀ ਦਿਲ ਵਿੱਚ ਵਹਮ ਨਾ ਉਠਾ.#੩. ਮੈਂ ਦੁਨੀਆਂ ਵਿੱਚ ਦਿਨ (ਭਾਵ ਸੂਰਯ) ਉਫ਼ਤਾਦਮ (ਪ੍ਰਗਟ ਹੋਇਆ ਹਾਂ), ਮੈ ਧਨ੍ਯਤਾ ਯੋਗ੍ਯ ਅਤੇ ਬੇ- ਅਦਲ (ਬੇ ਮਿਸਲ) ਹਾਂ ਅਤੇ ਰਾਤ੍ਰੀ ਦਾ ਪਤੀ (ਚੰਦ੍ਰਮਾਂ) ਹਾਂ.#੪. ਐ ਕ੍ਰਿਸਨ! ਟਾਲਾ ਨਾ ਕਰ, ਖ਼ੁਸ਼ੀ ਨਾਲ ਆ, ਤਾਂਕਿ ਅਸੀਂ ਜੰਗ ਦੀ ਗੋਯ (ਗੇਂਦ, ਭਾਵ ਬਾਜ਼ੀ) ਜੋ ਆਹਮ ਹੈ, ਮਾਤ ਕਰੀਏ.


ਜੁੱਧ ਦੀ ਕਥਾ ਦਾ ਗ੍ਰੰਥ। ੨. ਇਸ ਨਾਮ ਦੇ ਕਈ ਗ੍ਰੰਥ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਲਹੌਰ ਦਰਬਾਰ ਦੀ ਫੌਜ ਦਾ ਅੰਗ੍ਰੇਜ਼ਾਂ ਨਾਲ ਜੰਗ ਕਰਨ ਦਾ ਪ੍ਰਸੰਗ ਹੈ¹। ੩. ਬੱਤੀ ਪੌੜੀਆਂ ਦੀ ਇੱਕ ਰਚਨਾ ਕਿਸੇ ਪ੍ਰੇਮੀ ਦੀ ਲਿਖੀ ਹੋਈ ਪ੍ਰਸਿੱਧ ਵਾਰ ਹੈ, ਜਿਸ ਨੂੰ "ਵਾਰ ਗੁਰੂ ਗੋਬਿੰਦ ਸਿੰਘ ਜੀ" ਭੀ ਲਿਖਿਆ ਹੈ. ਇਸ ਵਿੱਚ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਹਜ਼ਾਦੀ ਜ਼ੇਬੁੱਨਿਸਾ ਨਾਲ ਪ੍ਰਸ਼ਨ ਉੱਤਰ ਅਤੇ ਭੰਗਾਣੀ ਦੇ ਜੰਗ ਦਾ ਵਰਣਨ ਹੈ.