ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਾਹਿਬਚੰਦ.


ਸੰਗ੍ਯਾ- ਸੁ ਅਹ. ਸੁ (ਚੰਗਾ) ਅਹ (ਦਿਨ). ਹਿੰਦੂਮਤ ਅਨੁਸਾਰ ਗ੍ਰਹਿ ਆਦਿਕ ਦੀ ਗਿਣਤੀ ਕਰਕੇ ਵਿਆਹ ਲਈ ਮੁਕੱਰਰ ਕੀਤਾ ਦਿਨ. ਸਿੰਧੀ. "ਸਾਹੌ." "ਸੰਬਤਿ ਸਾਹਾ ਲਿਖਿਆ." (ਸੋਹਿਲਾ) "ਸਾਹਾ ਗਣਹਿ ਨ ਕਰਹਿ ਬੀਚਾਰ." (ਰਾਮ ਅਃ ਮਃ ੧) ੨. ਵ੍ਯ- ਸੰਬੋਧਨ. ਹੇ ਸ਼ਾਹ! "ਸਭਨਾ ਵਿਚਿ ਤੂੰ ਵਰਤਦਾ ਸਾਹਾ." (ਧਨਾ ਮਃ ੪) ੨. ਸਾਹ (ਸ੍ਵਾਸ ਦਾ ਬਹੁ ਵਚਨ. "ਜੇਤੇ ਜੀਅ ਜੀਵਹੀ ਲੈ ਸਾਹਾ." (ਮਃ ੧. ਵਾਰ ਮਾਝ) ੩. ਸ਼ਾਹਾਨ ਦਾ ਸੰਖੇਪ. ਸ਼ਾਹ ਦਾ ਬਹੁ ਵਚਨ. "ਸਿਰਿ ਸਾਹਾ ਪਾਤਿਸਾਹੁ." (ਮਃ ੫. ਵਾਰ ਰਾਮ ੨)