ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਖੰਡ (ਕ਼ੰਦ) ਰੋਟਿਕਾ. ਇਸ ਰੋਟੀ ਦਾ ਪੁਰਾਣੇ ਜ਼ਮਾਨੇ ਵਿਆਹ ਅਤੇ ਬਜ਼ੁਰਗ ਦੀ ਮ੍ਰਿਤਕਕ੍ਰਿਯਾ ਦੀ ਸਮਾਪਤੀ ਪੁਰ ਦੱਖਣਾ ਸਮੇਤ ਵੰਡਣ ਦਾ ਬਹੁਤ ਰਿਵਾਜ ਸੀ. ਇਸ ਨੂੰ "ਗੰਦੌੜਾ ਫੇਰਨਾ" ਆਖਦੇ ਹਨ.


ਸੰ. गन्ध ਧਾ- ਦੁੱਖ ਦੇਣਾ- ਮਾਰਨਾ- ਜਾਣਾ- ਮੰਗਣਾ- ਸ਼ੋਭਾ ਸਹਿਤ ਕਰਨਾ। ੨. ਸੰਗ੍ਯਾ- ਨੱਕ (ਨਾਸਿਕਾ) ਕਰਕੇ ਗ੍ਰਹਣ ਕਰਣ ਯੋਗ੍ਯ ਗੁਣ. ਬੂ. ਬਾਸ. ਮਹਕ. "ਸਹਸ ਤਵ ਗੰਧ ਇਵ ਚਲਤ ਮੋਹੀ." (ਸੋਹਿਲਾ) ੩. ਗੰਧਰਕ। ੪. ਅਹੰਕਾਰ। ੫. ਦੇਖੋ, ਗੰਧੁ।


ਵਿ- ਸੁਗੰਧਿਤ. ਖ਼ੁਸ਼ਬੂਦਾਰ. "ਚੰਦਨ ਵਾਸ ਸੁਗੰਧ ਗੰਧਈਆ." (ਬਿਲਾ ਅਃ ਮਃ ੪) ੨. ਸੰਗ੍ਯਾ- ਗਾਂਧੀ. ਗ੍ਰਧ ਬਣਾਉਣ ਵਾਲਾ.


ਸੰਗ੍ਯਾ- ਇਤਰ। ੨. ਡਿੰਗ. ਚੰਦਨ.


ਸੰਗ੍ਯਾ- ਉਹ ਹਾਥੀ ਜਿਸ ਦੇ ਗੰਡਾਂ ਤੋਂ ਮਦ ਟਪਕਦਾ ਹੈ.


ਸੰ. गन्धक ਸੰਗ੍ਯਾ- ਗੰਧਰਕ. ਗੋਗਿਰਦ. Sulphur ਇਹ ਖਾਨਿ ਵਿੱਚੋਂ ਨਿਕਲਦੀ ਹੈ. ਰੰਗ ਪੀਲਾ ਅਤੇ ਲਾਲ ਹੁੰਦਾ ਹੈ. ਇਹ ਖਲੜੀ (ਤੁਚਾ) ਦੇ ਰੋਗਾਂ ਵਿੱਚ ਬਹੁਤ ਵਰਤੀ ਜਾਂਦੀ ਹੈ. ਹੋਰ ਅਨੇਕ ਬੀਮਾਰੀਆਂ ਵਿੱਚ ਵੈਦ ਇਸ ਨੂੰ ਦਿੰਦੇ ਹਨ। ੨. ਵਿ- ਸੂਚਕ. ਜਤਲਾਉਣ ਵਾਲਾ। ੩. ਗੰਧ (ਬੂ) ਕਰਨ ਵਾਲਾ.


ਸੰ. गन्धन ਸੰਗ੍ਯਾ- ਦਿਲੇਰੀ। ੨. ਹਿੰਸਾ। ੩. ਚੁਗ਼ਲੀ. ਚੁਗ਼ਲਖ਼ੋਰੀ.