ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ. [اِتّہام] ਸੰਗ੍ਯਾ- ਤੁਹਮਤ ਲਾਉਣ ਦਾ ਭਾਵ. ਦੋਸ ਲਾਉਣਾ.


ਦੇਖੋ, ਇਤਫਾਕ.


ਸੰਗ੍ਯਾ- ਇਤਿ. ਸਮਾਪਤੀ. ਹੱਦ. ਅਵਧਿ. "ਸਾਧੁਨ ਹੇਤ ਇਤੀ ਜਿਨ ਕਰੀ." (ਵਿਚਿਤ੍ਰ) ੨. ਵਿ- ਇਸ ਕ਼ਦਰ. ਇਤਨਾ. "ਸਹਾਂ ਨ ਇਤੀ ਦੁਖ." (ਸ. ਫਰੀਦ)


ਸਰਵ- ਇਹੁ. ਏਹ. ਯਹ. "ਇਤੁ ਕਮਾਣੈ ਸਦਾ ਦੁਖ ਪਾਵੈ." (ਵਾਰ ਗੂਜ ੧, ਮਃ ੩) ੨. ਇਸ. "ਇਤੁ ਮਾਰਗਿ ਚਲੇ ਭਾਈਅੜੇ." (ਸੂਹੀ ਮਃ ੫. ਗੁਣਵੰਤੀ)


ਕ੍ਰਿ. ਵਿ- ਇਸ ਤਰਾਂ. ਐਸੇ. ਇਸ ਢਬ ਨਾਲ. ਇਵੇਂ. "ਇਤੁਕਰਿ ਭਗਤਿ ਕਰਹਿ ਜੋ ਜਨ." (ਧਨਾ ਨਾਮਦੇਵ)


ਵਿ- ਇਤਨੇ. "ਜਿਸ ਗੁਰ ਕੇ ਗੁਣ ਇਤੇ." (ਵਾਰ ਸੋਰ ਮਃ ੪)