ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਰਬ੍ਰਹਮ. "ਪਾਰਬ੍ਰਹਮ ਅਪਰੰਪਰ ਸੁਆਮੀ." (ਗਉ ਮਃ ੫)


ਪਾਰ ਭਇਆ. ਪਾਰ ਹੋਇਆ.


ਵਿ- ਮਲੀਨਤਾ ਤੋਂ ਪਰੇ. ਸ਼ੁੱਧ. ਨਿਰਮਲ. "ਮਲੈ ਨ ਲਾਛੈ ਪਾਰਮਲੋ." (ਗੂਜ ਨਾਮਦੇਵ)


ਵਿ- ਪਾਰਮਾਰ੍‌ਥਿਕ. ਪਰਮਾਰ੍‍ਥ ਸੰਬੰਧੀ. ਪਰਲੋਕਸੁਖ ਨਾਲ ਹੈ ਜਿਸ ਦਾ ਸੰਬੰਧ। ੨. ਵਾਸ੍ਤਵ (ਅਸਲ) ਵਿੱਚ ਹੋਣ ਵਾਲਾ. ਸਦਾ ਜ੍ਯੋਂ ਕਾ ਤ੍ਯੋਂ ਰਹਿਣ ਵਾਲਾ.


ਵਿ- ਪਰਲੇ ਪਾਰ ਦਾ. ਹੱਦ (ਸੀਮਾ) ਦਾ. "ਪਾਰਲਾ ਉਰਾਰਲਾ ਨ ਤੇਰਾ ਅੰਤ ਮਿਲੇ ਜਰਾ." (ਸੋਲਹ)


ਅੰ. Parliament. ਸੰਗ੍ਯਾ- ਇੰਗਲਿਸਤਾਨ ਦੇ ਲੋਕਾਂ ਦੀ ਕੌਮੀ ਅਤੇ ਕਾਨੂਨ ਘੜਨ ਵਾਲੀ ਸਭਾ. ਦੇਸ਼ ਦੇ ਪ੍ਰਤਿਨਿਧੀਆਂ ਦੀ ਮਜਲਿਸ.


ਵਿ- ਪਰਲੋਕ ਸੰਬੰਧੀ। ੨. ਦੂਸਰੇ ਲੋਕ ਵਿੱਚ ਫਲ ਦੇਣ ਵਾਲਾ.


ਕ੍ਰਿ- ਹੱਦੋਂ ਪਰੇ ਵਾਹ ਲਾਉਣੀ. ਪੂਰਾ ਵਸ਼ ਲਾਉਣਾ. ਸਾਰਾ ਬਲ ਖਰਚਣਾ. "ਲੋਭੀ ਕਾ ਵੇਸਾਹੁ ਨ ਕੀਜੈ, ਜੇ ਕਾ ਪਾਰਵਸਾਇ." (ਸਵਾ ਮਃ ੩)


ਸੰ. ਵਿ- ਪਾਰ੍‍ਵਣ. ਪਰ੍‍ਵ (ਤ੍ਯੋਹਾਰ) ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਉਹ ਕਰਮ, ਜੋ ਪਰ੍‍ਵ ਦੇ ਦਿਨ ਕੀਤਾ ਜਾਵੇ.