ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸੁਗੰਧ। ੨. ਦੇਖੋ, ਗੰਧ। ੩. ਸੰ. ਰੋਹਿਤ (ਤ੍ਰਿਣਕੁੰਕੁਮ) ਘਾਹ.


ਸੰ. गान्धिक ਗਾਂਧਿਕ. ਸੰਗ੍ਯਾ- ਅੱਤਾਰ. ਗਾਂਧੀ। ੨. ਸੰ. गन्धी ਕਸਤੂਰੀਮ੍ਰਿਗ। ੩. ਦੇਖੋ, ਗੰਦਗੀ. "ਚਿੰਜੁ ਭਰੀ ਗੰਧੀ ਆਇ." (ਸਵਾ ਮਃ ੧)


ਵਿ- ਗੰਧਲਾ. ਮੈਲਾ। ੨. ਸੰਗ੍ਯਾ- ਗਧੇ ਰੱਖਣ ਵਾਲਾ ਪੁਰਖ। ੩. ਬਾਉਰੀਆਂ ਜੇਹੀ ਇੱਕ ਜਾਤੀ. ਇਸ ਜਾਤੀ ਦੇ ਲੋਕ ਪੈਰ ਜੁੱਤੀ ਨਹੀਂ ਪਾਉਂਦੇ, ਕਹਿੰਦੇ ਹਨ ਕਿ ਇੱਕ ਵਾਰ ਸਾਡਾ ਵਡੇਰਾ ਰਾਜਾ ਸੀ, ਜਦ ਤੀਕ ਮੁੜ ਰਾਜ ਪ੍ਰਾਪਤ ਨਾ ਹੋਵੇ ਅਸੀਂ ਜੁੱਤੀ ਨਹੀਂ ਪਹਿਰਾਂਗੇ ਅਤੇ ਸਿਰ ਤੇ ਪੱਗ ਨਹੀਂ ਬੰਨ੍ਹਾਂਗੇ. ਗੰਧੀਲੇ ਗਧੇ ਰਖਦੇ ਅਤੇ ਸਿਰਕੀਆਂ ਵਿੱਚ ਰਹਿੰਦੇ ਹਨ.


ਦੇਖੋ, ਗੰਧ। ੨. ਗੰਦ. ਬਦਬੂ. "ਬਿਣੁ ਨਾਵੈ ਮੁਹਿ ਗੰਧੁ." (ਵਾਰ ਮਲਾ ਮਃ ੧)੩ ਦੁਖਦਾਈ ਵਾਕ. ਨਿੰਦਾ. ਦੇਖੋ, ਗੰਧ ਧਾ. "ਤਿਤੁ ਦਿਨਿ ਬੋਲਨਿ ਗੰਧੁ." (ਰਾਮ ਵਾਰ ੨. ਮਃ ੫)


ਦੇਖੋ, ਹਰਿਸਚੰਦ੍ਰ. "ਜਾਣ ਗੰਧ੍ਰਬਾਨਗਰੀ." (ਵਾਰ ਮਾਰੂ ੨. ਮਃ ੫)


ਗੰਧਰਬ. "ਗੰਧ੍ਰਬ ਕੋਟਿ ਕਰਹਿ ਜੈਕਾਰ." (ਭੈਰ ਅਃ ਕਬੀਰ)


ਗੰਧਰਵ- ਈਸ਼. ਗੰਧਰਵਰਾਜ. ਦੇਖੋ, ਗੰਧਰਬ.