ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਾਰ੍‍ਵਤੀ. ਹਿਮਾਲਯ ਪਰ੍‍ਵਤ ਦੀ ਪੁਤ੍ਰੀ ਉਮਾ, ਜੋ ਸ਼ਿਵ ਨੂੰ ਵਿਆਹੀ ਗਈ। ੨. ਨਿਘਟੁ ਅਨੁਸਾਰ ਨਦੀ, ਜੋ ਪਹਾੜ ਤੋਂ ਉਪਜਦੀ ਹੈ.


ਸੰਗ੍ਯਾ- ਪਰਲਾ ਪਾਰ. ਅੰਤ. "ਜੋਗੀ ਖੋਜਤ ਹਾਰੇ, ਪਾਇਓ ਨਹਿ ਤਿਹ ਪਾਰਾ." (ਜੈਤ ਮਃ ੯) ੨. ਪਾਲਾ. ਸੀਤ. "ਪਾਰਾ ਪਰੈ ਜਗਤ ਅਧਿਕਾਈ." (ਗੁਪ੍ਰਸੂ) ੩. ਵਿ- ਪਾਰ ਦਾ. "ਅੰਤ ਨ ਪਾਰਾ ਕੀਮਤਿ ਨਹੀ ਪਾਈ." (ਮਾਰੂ ਸੋਲਹੇ ਮਃ ੩) ਤੇਰੇ ਪਾਰ ਦਾ ਅੰਤ ਨਹੀਂ। ੪. ਪਾਇਆ. "ਦੇਸ ਕਹੁੰ ਰਹੈ ਨ ਪਾਰਾ." (ਰਘੁਰਾਜ) ਦੇਸ਼ ਵਿੱਚ ਕਿਤੇ ਰਹਿਣਾ ਨਾ ਪਾਇਆ। ੫. ਪਾਰਦ. ਸੀਮਾਬ. "ਐਸੇ ਉਡੀ ਬਾਰਾ ਜੈਸੇ ਪਾਰਾ ਉਡ ਜਾਤ ਹੈ." (ਕ੍ਰਿਸਨਾਵ) ਬਾਲਾ ਪਾਰੇ ਵਾਂਙ ਉਡ ਗਈ. ਦੇਖੋ, ਪਾਰਦ। ੬. ਫ਼ਾ. [پارہ] ਪਾਰਹ. ਟੁਕੜਾ. ਖੰਡ। ੭. ਅਧ੍ਯਾਯ. ਬਾਬ.


ਸੰ. ਸੰਗ੍ਯਾ- ਸਮਾਪਤਿ. ਭੋਗ। ੨. ਸਮਾਂ ਬੰਨ੍ਹਕੇ ਕਿਸੇ ਗ੍ਰੰਥ ਦਾ ਆਦਿ ਤੋਂ ਅੰਤ ਤੀਕ ਕੀਤਾ ਪਾਠ.


ਸੰ. ਵਿ- ਦੂਰ ਤੋਂ ਆਇਆ ਹੋਇਆ। ੨. ਵਿਦੇਸ਼ੀ। ੩. ਸੰਗ੍ਯਾ- ਕਬੂਤਰ। ੪. ਬਾਂਦਰ। ੫. ਪਹਾੜ.


ਸੰ. ਸੰਗ੍ਯਾ- ਪਾਰਵਾਰ. ਪਰਲਾ ਅਤੇ ਉਰਲਾ ਕਿਨਾਰਾ. ਹੱਦ. ਸੀਮਾ. "ਨਾਨਕ ਅੰਤ ਨ ਜਾਪਨੀ ਹਰਿ ਤਾਕੇ ਪਾਰਾਵਾਰ." (ਵਾਰ ਆਸਾ) ੨. ਪਰਲੋਕ ਅਤੇ ਇਹ ਲੋਕ। ੩. ਸਮੁੰਦਰ. "ਪਾਰਾਵਾਰ ਲਗ ਫੈਲੀ ਜੀਤ ਸ਼ਮਸ਼ੇਰ ਕੀ." (ਕਵਿ ੫੨)


ਕ੍ਰਿ. ਵਿ- ਪਰਲੇ ਪਾਸੇ. "ਪਾਰਿ ਉਤਰਿਜਾਹਿ ਇਕ ਖਿਨਾ." (ਬਸੰ ਮਃ ੩) ੨. ਪਾਲਕੇ. ਪਾਲਨ ਕਰਕੇ। ੩. ਪਾੜਕੇ.


ਪਾਲਨ ਕੀਤਾ। ੨. ਪਾੜਿਆ। ੩. ਪੜਿਓ. ਪੜਾ. ਪਿਆ. "ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ." (ਜੈਤ ਰਵਿਦਾਸ)


ਦੇਖੋ, ਪਾਰਜਾਤ.


ਪਾਰਿਤੋਸਿਕ. ਵਿ- ਪਰਿਤੋਸ (ਆਨੰਦ) ਕਰਨ ਵਾਲਾ। ੨. ਸੰਗ੍ਯਾ- ਉਹ ਵਸਤੁ ਜੋ ਕਿਸੇ ਨੂੰ ਖ਼ੁਸ਼ ਕਰਨ ਲਈ ਦਿੱਤੀ ਜਾਵੇ. ਇਨਾਮ. ਭੇਟਾ.