ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਧਾਨਾਂ ਦੇ ਫੂਸ ਦਾ ਬੰਧਨ. ਪਰਾਲੀ ਦਾ ਬਣਿਆ ਹੋਇਆ ਜਾਲ. "ਸਾਕਤ ਜੰਜਾਲ ਪਰਾਲਿ ਪਇਆ." (ਰਾਮ ਅਃ ਮਃ ੧) ਭਾਵ- ਮਾਇਆ ਦੇ ਕੋਮਲ ਬੰਧਨ, ਜਿਨ੍ਹਾਂ ਵਿੱਚ ਕੇਵਲ ਆਪਣੀ ਕਮਜ਼ੋਰੀ ਨਾਲ ਜੀਵ ਫਸਦਾ ਹੈ.


ਜੰਜਾਲਾਂ ਤੋਂ. ਜਗਜਾਲੋਂ ਸੇ. ਉਲਝੇਵਿਆਂ ਵਿੱਚ. "ਮਨੁ ਜੰਜਾਲੀ ਵੇੜਿਆ" (ਓਅੰਕਾਰ)


ਛੋਟਾ ਜ਼ੰਜੀਰ. ਦੇਖੋ, ਜ਼ੰਜੀਰ.


ਇੱਕ ਰਾਜਪੂਤ ਗੋਤ੍ਰ.


ਭਾਰੀ ਅਤੇ ਲੰਮੀ ਬੰਦੂਕ਼, ਜੋ ਪੁਰਾਣੇ ਸਮੇਂ ਦੂਰ ਮਾਰ ਕਰਨ ਲਈ ਵਰਤੀ ਜਾਂਦੀ ਸੀ. ਇਸ ਦੀ ਗੋਲੀ ਛੀ ਸੌ ਗਜ਼ ਤੀਕ ਮਾਰ ਸਕਰਦੀ ਸੀ. ਦੇਖੋ, ਸ਼ਸਤ੍ਰ.