ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹਰਿਜਨ. ਕਰਤਾਰ ਦੇ ਸੇਵਕ.


ਸਾਹਿਬ ਦਾ ਇਸਤ੍ਰੀ ਲਿੰਗ। ੨. ਸਾਹਿਬ ਨੂੰ ਸੰਬੋਧਨ. "ਸਾਚੇ ਸਾਹਿਬਾ! ਕਿਆ ਨਾਹੀ ਘਰਿ ਤੇਰੈ." (ਅਨੰਦੁ)


ਬਹੁ ਵਚਨ ਹੈ ਸਾਹਿਬ ਦਿਲ ਦਾ.


ਮਾਹਨੀ ਸਿਆਲ ਰਾਜਪੂਤਾਂ ਦੀ ਕੰਨ੍ਯਾ, ਜੋ ਚੱਧਰ ਗੋਤ ਦੇ ਬਾਲਕ ਨਾਲ ਮੰਗੀ ਗਈ ਸੀ, ਪਰ ਉਸ ਦੀ ਪ੍ਰੀਤਿ ਮਿਰਜ਼ੇ ਨਾਲ ਸੀ. ਇਹ ਦੋਵੇਂ ਚੱਧਰਾਂ ਨੇ ਕਤਲ ਕਰ ਦਿੱਤੇ. ਇਨ੍ਹਾਂ ਦੀ ਕਬਰ ਦਾਨਾਪੁਰ (ਜਿਲਾ ਮੁਲਤਾਨ) ਵਿੱਚ ਹੈ. ਦੇਖੋ, ਮਿਰਜਾ.#"ਰਾਵੀ ਨਦਿ ਊਪਰਿ ਬਸੈ ਨਾਰਿ ਸਾਹਿਬਾਂ ਨਾਮ, ਮਿਰਜਾ ਕੇ ਸੰਗ ਦੋਸਤੀ ਕਹਤ ਆਠਊ ਜਾਮ."#(ਚਰਿਤ੍ਰ ੧੨੯)


ਸਾਹਿਬ ਨੇ "ਸਾਹਿਬਿ ਅੰਧਾ ਜੋ ਕੀਆ." (ਮਃ ੫. ਵਾਰ ਰਾਮ ੨)


ਫ਼ਾ. [صاحبی] ਸਾਹ਼ਿਬੀ. ਸੰਗ੍ਯਾ- ਮਾਲਿਕੀ. ਪ੍ਰਭੁਤਾ. ਸ੍ਵਾਮੀਪਨ। ੨. ਹੁਕੂਮਤ.


ਦੇਖੋ, ਸਾਹਿਬ. "ਸਾਹਿਬੁ ਗੁਣੀ ਗਹੇਰਾ." (ਸੋਰ ਮਃ ੫)


ਅ਼. [ساحِر] ਸਾਹ਼ਿਰ. ਸੰਗ੍ਯਾ- ਸਿਹਰ ਕਰਨ ਵਾਲਾ. ਜਾਦੂਗਰ. ਦੇਖੋ, ਸਿਹਰ.


ਅ਼. [ساحِل] ਸਾਹ਼ਿਲ. ਸੰਗ੍ਯਾ- ਦਰਿਆ ਦਾ ਕਿਨਾਰਾ.


ਫ਼ਾ. [شاہی] ਸ਼ਾਹੀ. ਸੰਗ੍ਯਾ- ਬਾਦਸ਼ਾਹੀ। ੨. ਸ੍ਯਾਹੀ. ਮਸਿ. ਰੌਸ਼ਨਾਈ "ਜੇਤਾ ਆਖਣੁ ਸਾਹੀ ਸਬਦੀ" (ਵਾਰ ਸਾਰ ਮਃ ੧) ਜਿਤਨਾ ਕਥਨ ਅੱਖਰੀਂ ਅਤੇ ਜ਼ੁਬਾਨੀ ਹੈ। ੩. ਅ਼. [سعی] ਸਈ਼. ਯਤਨ. ਕੋਸ਼ਿਸ਼. "ਊਆ ਕੀ ੜਾੜਿ ਮਿਟਤ ਬਿਨ ਸਾਹੀ." (ਬਾਵਨ) ਨਿਰਯਤਨ ੜਾੜ ਮਿਟਤ। ੪. ਅ਼. [ساہی] ਸਾਹੀ. ਬੇਪਰਵਾਹੀ। ੫. ਭੁੱਲਜਾਣ ਦਾ ਭਾਵ.