ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਿਰਛ ਦਾ ਪੋਰਾ. ਗੇਲੀ. "ਵੱਢੇ ਗੰਨ ਤਖਾਣੀ." (ਚੰਡੀ ੩) ੨. ਖੰਡ. ਟੁਕੜਾ. "ਸਿਰ ਧੜ ਬਾਹਾਂ ਗੰਨਲੇ." (ਚੰਡੀ ੩)

ਸੰਗ੍ਯਾ- ਗੰਡ (ਗੱਠ) ਧਾਰਨ ਵਾਲਾ ਇੱਖ ਅਥਵਾ ਪੋਂਡੇ ਦਾ ਕਾਂਡ। ੨. ਗਣਨਾ. ਸੁਮਾਰ. "ਤੋਇਅਹੁ ਤ੍ਰਿਭਵਣ ਗੰਨਾ." (ਵਾਰ ਮਲਾ ਮਃ ੧)

ਸੰਗ੍ਯਾ- ਇੱਖ ਦੀ ਇੱਕ ਕਿਸਮ, ਜਿਸ ਦਾ ਪਤਲਾ ਅਤੇ ਲੰਮੀ ਪੋਰੀ ਦਾ ਨਰਮ ਗੰਨਾ ਹੁੰਦਾ ਹੈ। ੨. ਇੱਕ ਪ੍ਰਕਾਰ ਦੀ ਪੰਨ੍ਹੀ, ਜਿਸਦੀ ਜੜ ਗੰਨੇ ਦੀ ਸ਼ਕਲ ਜੇਹੀ ਹੁੰਦੀ ਹੈ। ੩. ਅੱਖ ਦੀ ਕੋਰ. ਪਲਕਾਂ ਦਾ ਮੂਲ। ੪. ਗੱਡੀ ਦੇ ਪਹੀਏ ਦੀ ਪੁੱਠੀ. ਦੇਖੋ, ਗੰਡ.

ਸੰ. गम्भन ਸੰਗ੍ਯਾ- ਥੱਲਾ. ਥਾਹ.

ਵਿ- ਗੰਭੀਰਤਾ ਵਾਲੀ।

ਸੰ. ਵਿ- ਗਹਰਾ. ਡੂੰਘਾ. ਅਥਾਹ. "ਗੰਭੀਰ ਧੀਰ ਨਾਮ ਹੀਰ." (ਰਾਮ ਪੜਤਾਲ ਮਃ ੫) ੩. ਜਿਸ ਦਾ ਭਾਵ ਜਾਣਨਾ ਔਖਾ ਹੋਵੇ।੩ ਭਾਰੀ. ਵੱਡਾ. ਜੈਸੇ ਗੰਭੀਰਨਾਦ, ਗੰਭੀਰ ਸ੍ਵਰ। ੪. ਸੰਗ੍ਯਾ- ਕਮਲ। ੫. ਇੱਕ ਰੋਗ. ਦੇਖੋ, ਗੰਭੀਰ ੨.

ਸੰ. ਵਿ- ਗਹਰਾ. ਡੂੰਘਾ. ਅਥਾਹ. "ਗੰਭੀਰ ਧੀਰ ਨਾਮ ਹੀਰ." (ਰਾਮ ਪੜਤਾਲ ਮਃ ੫) ੩. ਜਿਸ ਦਾ ਭਾਵ ਜਾਣਨਾ ਔਖਾ ਹੋਵੇ।੩ ਭਾਰੀ. ਵੱਡਾ. ਜੈਸੇ ਗੰਭੀਰਨਾਦ, ਗੰਭੀਰ ਸ੍ਵਰ। ੪. ਸੰਗ੍ਯਾ- ਕਮਲ। ੫. ਇੱਕ ਰੋਗ. ਦੇਖੋ, ਗੰਭੀਰ ੨.

ਵਿ- ਗੰਭੀਰਤਾ ਵਾਲੀ। ੨. ਸੰਗ੍ਯਾ- ਗੰਭੀਰਤਾ. ਨੰਮ੍ਰਤਾ. ਦੇਖੋ, ਪੈਓਹਰੀ.

ਦੇਖੋ, ਗੰਮਿ ਅਤੇ ਗੰਮ੍ਯ.