ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਾਰ ਹੋਇਆ. ਪਾਰ ਉਤਰਿਆ. "ਜਿਨਿ ਜਪਿਆ ਤੇ ਪਾਰਿਪਰਾਨ." (ਪ੍ਰਭਾ ਪੜਤਾਲ ਮਃ ੪) "ਸਿਮਰਤ ਪਾਰਿਪਰਾਨਾ." (ਧਨਾ ਅਃ ਮਃ ੫) ਪਾਰਪਵਾਂ. "ਹਰਿ ਰੰਗਿ ਪਾਰਿ ਪਰੀਵਾਂ ਜੀਉ." (ਮਾਝ ਮਃ੫)


ਪਾਲਨ ਕੀਤੀ. ਪਾਲੀ. "ਹੀਤੁ ਚੀਤੁ ਦੇ ਲੇ ਲੇ ਪਾਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) "ਮਨਹੁ ਬੁਲਾਈ ਕਿਨ ਗੋ ਪਾਰੀ." (ਨਾਪ੍ਰ) ਪਾਲੀ ਹੋਈ ਗਊ। ੨. ਪਾੜੀ. ਚੀਰੀ। ੩. ਉਖੇੜੀ. ਪੁੱਟੀ। ੪. ਵਾਰੀ. ਅਵਸਰ। ੫. ਸੰਗ੍ਯਾ- ਸਮੁੰਦਰ। ੬. ਹਾਥੀ ਦੇ ਪੈਰ ਦੀ ਰੱਸੀ। ੭. ਫ਼ਾ. ਫਲ


ਪੜੀਅੰ. ਪਿਆ. ਪੜਾ. "ਨ੍ਰਿਪੇਸ ਪਾਇ ਪਾਰੀਅੰ." (ਰਾਮਾਵ) ਪੈਰੀਂ ਪਿਆ.


ਪ੍ਰਾਪਤ ਕੀਤਾ. ਪਾਇਆ. "ਅੰਤੁ ਨ ਪਾਰੀਆ." (ਗਉ ਅਃ ਮਃ ੫)


ਦੇਖੋ, ਪਾਰ. "ਪਾਰੁ ਕੈਸੇ ਪਾਇਬੋ ਰੇ." (ਗਉ ਰਵਿਦਾਸ) ੨. ਸੰ. ਸੂਰਜ। ੩. ਅਗਨਿ.


ਪਾਲੈ. ਪਾਲਦਾ ਹੈ. "ਜਿਉ ਜਾਨਹਿ ਤਿਉ ਪਾਰੈ." (ਸਾਰ ਮਃ ੫)


ਪਾਲਾ. ਸ਼ੀਤ। ੨. ਦੇਖੋ, ਪਾਰੋ ਭਾਈ। ੩. ਪਾਲਨ ਕਰੋ. ਪਾਲੇ.


ਪ੍ਰਤਿਵਾਸੀ. ਪੜੋਸੀ. ਹਮਸਾਯਹ. "ਪਾਰੋਸੀ ਕੇ ਜੋ ਹੂਆ. ਤੂ ਅਪਨੇ ਭੀ ਜਾਨ." (ਸ. ਕਬੀਰ)