ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੰਮਿਤ ਅਤੇ ਗੰਮ੍ਯਤਾ। ੨. ਮਰਾ. ਸੰਗ੍ਯਾ- ਮੌਜ. ਬਹਾਰ। ੩. ਆਨੰਦ ਵਿਨੋਦ। ਗਮਨ ਦੀ ਕ੍ਰਿਯਾ. ਸਫਰ. "ਗੰਮਤ ਕਰਤੇ ਸਹਿਜਸੁਭਾਏ। ਲਵਪੁਰ ਮਾਹੀਂ ਚਲਕਰ ਆਏ." (ਨਾਪ੍ਰ)


ਦੇਖੋ, ਗੰਮ੍ਯਤਾ.


ਸੰ. ਗਮ੍ਯ. ਵਿ- ਗਮਨਯੋਗ੍ਯ. ਜਾਣ ਲਾਇਕ. "ਸਾਧੂ ਕੈ ਸੰਗਿ ਸਰਬ ਥਾਨ ਗੰਮਿ." (ਸੁਖਮਨੀ) ੨. ਪ੍ਰਾਪਤ ਹੋਣ ਯੋਗ੍ਯ. ਲਭ੍ਯ। ੩. ਸਿੱਧ ਹੋਣ ਲਾਇਕ.


ਵਿ- ਪਹੁੰਚਿਆ. ਦੇਖੋ, ਗਮ ਧਾ। ੨. ਗਾਵਿਆ. ਗਾਇਨ ਕੀਤਾ। ੩. ਦੇਖੋ, ਗੰਮ੍ਯਾ.; ਸੰ. ਗਮ੍ਯਾ. ਵਿਆਹੀ ਹੋਈ ਇਸਤ੍ਰੀ (ਧਰਮਪਤ੍ਨੀ), ਜੋ ਗਮਨ (ਭੋਗਣ) ਯੋਗ੍ਯ ਹੈ। ੨. ਕਿਤਨਿਆਂ ਨੇ ਵੇਸ਼੍ਯਾ ਨੂੰ ਗਮ੍ਯਾ ਲਿਖਿਆ ਹੈ.


ਸੰ. ਗਮਿਤ. ਵਿ- ਜਾਣਿਆ ਹੋਇਆ. ਦੇਖੋ, ਗਮ ਧਾ. "ਗਿਆਨ ਗੁਰੁ ਗੰਮਿਤ." (ਗਉ ਕਬੀਰ)