ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ग्रस् ਧਾ- ਖਾਣਾ. ਨਿਗਲਣਾ. ਘੇਰਨਾ। ੨. ਦੇਖੋ, ਕਾਲਗ੍ਰਸ. "ਪਰੇ ਕਾਲਗ੍ਰਸ ਕੂਆ." (ਸੋਰ ਕਬੀਰ)


ਦੇਖੋ, ਗਰਿਸ੍ਟ. "ਹੇ ਪਪੀਲਕਾ ਗ੍ਰਸਟੇ!" (ਸਹਸ ਮਃ ੫)


ਸੰ. ग्रसित- ग्रस्त ਵਿ- ਗ੍ਰਸਿਆ ਹੋਇਆ. ਘੇਰਿਆ ਹੋਇਆ. ਫੜਿਆ ਹੋਇਆ. "ਜਿਉ ਗ੍ਰਸਤ ਬਿਖਈ ਧੰਧ." (ਬਿਲਾ ਅਃ ਮਃ ੫) ੨. गृहस्थ ਗ੍ਰਿਹਸ੍‍ਥ. ਸੰਗ੍ਯਾ- ਘਰਬਾਰੀ. ਗ੍ਰਿਹ (ਘਰ) ਵਿੱਚ ਇਸਥਿਤ ਹੋਣ ਵਾਲਾ. "ਗ੍ਰਸਤਨ ਮਹਿ ਤੂ ਬਡੋ ਗ੍ਰਿਹਸਤੀ." (ਗੂਜ ਅਃ ਮਃ ੫)


ਸੰਗ੍ਯਾ- ਗ੍ਰਸਣ ਵਾਲੀ ਫਾਂਸੀ (ਪਾਸ਼). (ਸਨਾਮਾ)