ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਾਲਨ ਕਰਦਾ ਹੈ. "ਸੋ ਉਦਾਸੀ, ਜੋ ਪਾਲੈ ਉਦਾਸ." (ਵਾਰ ਰਾਮ ੧. ਮਃ ੧) ੨. ਕ੍ਰਿ. ਵਿ- ਪੱਲੇ. "ਨਾਮ ਧਨੁ ਜਿਸੁ ਜਨ ਕੈ ਪਾਲੈ." (ਧਨਾ ਮਃ ੫)


ਸੰਗ੍ਯਾ- ਪਾਦ. ਪੈਰ. ਪਾਯ. "ਸਿਰੁ ਨਾਨਕ ਲੋਕਾ ਪਾਵ ਹੈ." (ਬਸੰ ਮਃ ੧) ੨. ਸੇਰ ਆਦਿ ਦਾ ਚੌਥਾ ਭਾਗ. ਪਾਉ। ੩. ਸੰ. ਪਵਨਯੰਤ੍ਰ. ਹਵਾਈ ਵਾਜਾ ਅਥਵਾ ਕਲ.


ਪ੍ਰਾਪਤ ਕਰੋ. ਪਾਓ। ੨. ਪਾਵਉਂ. ਪਾਵਾਂ. ਪ੍ਰਾਪਤ ਕਰਾਂ. "ਪਾਵਉ ਦਾਨੁ ਸਦਾ ਦਰਸੁ ਪੇਖਾ." (ਗੌਂਡ ਮਃ ੫)


ਸੰ. ਪਵਸ੍ਤ. ਆਕਾਸ਼ ਅਤੇ ਪ੍ਰਿਥਿਵੀ. "ਤਹ ਪਾਵਸ ਸਿੰਧੁ ਧੂਪ ਨਹੀੰ ਛਹੀਆ." (ਗਉ ਕਬੀਰ) ਓਥੇ ਖ਼ੁਸ਼ਕੀ ਅਤੇ ਤਰੀ (ਅਥਵਾ ਉਚਾਣ ਅਤੇ ਨਿਵਾਣ), ਧੁੱਪ ਅਤੇ ਛਾਂਉਂ ਨਹੀਂ. ਜੋ ਲੋਕ ਪਾਵਸ ਦਾ ਅਰਥ ਇੱਥੇ ਵਰਖਾ ਰੁੱਤ ਕਰਦੇ ਹਨ ਉਹ ਸ਼ਬਦ ਦਾ ਭਾਵ ਨਹੀਂ ਜਾਣਦੇ, ਕਿਉਂਕਿ ਇਸ ਸ਼ਬਦ ਵਿੱਚ ਦੁੰਦ (ਦ੍ਵੰਦ੍ਵੰ) ਪਦਾਰਥ ਗਿਣੇ ਹਨ. ਦੇਖੋ, ਸੁੰਨ ੯। ੨. ਸੰ. प्रावृष- ਪ੍ਰਾਵ੍ਰਿਸ. ਵਰਖਾ (ਸਾਉਣ ਭਾਦੋਂ ਦੀ) ਰੁੱਤ. ਬਰਸਾਤ. "ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ." (ਸ੍ਰੀ ਬੇਣੀ)


ਪਾਵੇਗਾ। ੨. ਪ੍ਰਾਪਤ ਕਰਦਾ. "ਜਾਕੈ ਨਾਮਿ ਸੁਨਿਐ ਜਮੁ ਛੋਡੈ, ਤਾਂਕੀ ਸਰਣਿ ਨ ਪਾਵਸਿ ਰੇ." (ਮਾਰੂ ਮਃ ੫)#੩. ਦੇਖੋ, ਪਾਵਸ ੨. "ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ." (ਸ੍ਰੀ ਬੇਣੀ) ਬਰਸਾਤ ਵਿੱਚ ਕਮਲ ਕੁਮਲਾ ਜਾਂਦਾ ਹੈ.


ਦੇਖੋ, ਪਾਵਸ.