ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਡਿੰਗ. ਸੰਗ੍ਯਾ- ਕਥਨ. ਵਚਨ ਸੰ. जल्पन ਦੇਖੋ, ਜਲਪ.


ਦੇਖੋ, ਜਲਪ ਅਤੇ ਜੰਪ. "ਜਸ ਜੰਪਉ ਲਹਿਣੇ ਰਸਨ." (ਸਵੈਯੇ ਮਃ ੨. ਕੇ) ਗੁਰੂ ਅੰਗਦ ਜੀ ਦਾ ਯਸ਼ ਉੱਚਾਰਣ ਕਰੋ. "ਤੋਹਿ ਜਸ ਜਯ ਜਯ ਜੰਪਹਿ." (ਸਵੈਯੇ ਮਃ ੫. ਕੇ) ਜਸ ਕਥਨ ਕਰਦੇ ਹਨ. "ਰਾਮ ਜੰਪਹੁ ਨਿਤ ਭਾਈ." (ਸਵੈਯੇ ਮਃ ੩. ਕੇ) ਰਾਮ ਨਿੱਤ ਜਪੋ. "ਜੰਪਤ ਸੇਸਫਨੰ." (ਕਲਕੀ) ਸ਼ੇਸਨਾਗ ਕਥਨ ਕਰਦਾ ਹੈ. "ਨਾਨਕ ਜੰਪੈ ਪਤਿਤਪਾਵਨ." (ਆਸਾ ਛੰਤ ੫) ਉੱਚਾਰਣ ਕਰਦਾ (ਜਪਦਾ) ਹੈ.


ਦੇਖੋ, ਜੰਬੁਕ.; ਸੰਗ੍ਯਾ- ਇੱਕ ਜੱਟ ਗੋਤ੍ਰ। ੨. ਜਿਲਾ ਲਹੌਰ, ਤਸੀਲ ਚੂਹਣੀਆਂ, ਥਾਣਾ ਛਾਂਗਾਮਾਂਗਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਛਾਂਗਾਮਾਂਗਾ ਤੋਂ ਪੰਜ ਮੀਲ ਹੈ. ਇੱਥੇ ਪੰਜਵੇਂ ਸਤਿਗੁਰੂ ਪ੍ਰੇਮੇ ਸਿੱਖ ਦਾ ਪ੍ਰੇਮ ਦੇਖਕੇ ਪਧਾਰੇ ਹਨ. ਇਸ ਥਾਂ ਦੋ ਥੰਭ ਹਨ, ਜਿਨ੍ਹਾਂ ਨੂੰ ਲੋਕ "ਦੂਖਨਿਵਾਰਨ" ਆਖਦੇ ਹਨ ਅਤੇ ਸਪਰਸ਼ ਤੋਂ ਰੋਗ ਦੂਰ ਹੋਣਾ ਮੰਨਦੇ ਹਨ.¹ ਗੁਰਦ੍ਵਾਰੇ ਨਾਲ ੧੬੫ ਘੁਮਾਉਂ ਜ਼ਮੀਨ ਹੈ. ਪੁਜਾਰੀ ਸਿੰਘ ਹੈ.