ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪ੍ਰਾਪਤ ਕਰਦਾ ਹੈ. ਪਾਉਂਦਾ ਹੈ. "ਪੜਿ਼ ਪੜਿ ਪਾਵਹਿ ਮਾਨੁ." (ਜਪੁ).


ਪ੍ਰਾਪਤ ਕਰਦਾ ਹੈ। ੨. ਧਾਰਦਾ. ਲਿਆਉਂਦਾ. "ਕਿਸ ਹੀ ਚਿਤਿ ਨ ਪਾਵਹੀ." (ਸ੍ਰੀ ਮਃ ੫) ਕਿਸੇ ਨੂੰ ਦਿਲ ਵਿੱਚ ਨਹੀਂ ਲਿਆਉਂਦਾ, ਭਾਵ- ਕਿਸੇ ਦੀ ਪਰਵਾ ਨਹੀਂ ਕਰਦਾ.


ਸੰ. ਸੰਗ੍ਯਾ- ਜੋ ਪਵਿਤ੍ਰ ਕਰੇ, ਅਗਿਨਿ. ਅੱਗ. "ਜਿਹ ਪਾਵਕ ਸੁਰ ਨਰ ਹੈਂ ਜਾਰੇ." (ਗਉ ਕਬੀਰ) ੨. ਬਿਜਲੀ ਦੀ ਆਂਚ। ੩. ਭਲਾਵੇ ਦਾ ਬਿਰਛ.


ਸੰਗ੍ਯਾ- ਤੋਯ- ਅਗਨਿ. ਜਲਾਗ੍ਨੀ. ਬੜਵਾ ਅਗਨਿ. "ਪਾਵਕਤੋਅ ਅਸਾਧ ਘੋਰੰ." (ਸਹਸ ਮਃ ੫)


ਦੇਖੋ, ਅਗਨਿਬਾਣ. "ਪਾਵਕਬਾਣ ਬਹੇ ਨ ਜਲੇ ਹੈਂ." (ਵਿਚਿਤ੍ਰ)


ਅਗਨਿਵੇਸ਼. ਅੱਗ ਦੀ ਸ਼ਕਲ. ਭਾਵ- ਕ੍ਰੋਧ ਨਾਲ ਲਾਲ ਹੋਇਆ. "ਰਿਸ ਕੇ ਸੰਗ ਪਾਵਕ ਬੇਖ ਭਏ ਹੈਂ." (ਕ੍ਰਿਸਨਾਵ)


ਆਤਸ਼ੀ ਸ਼ੀਸ਼ਾ.


ਦੇਖੋ, ਪਾਵਕ ੧. " ਪਾਣੀ ਪਾਵਕੁ ਤਿਨ ਹੀ ਕੀਆ." (ਸੋਪੁਰਖੁ)


ਕ੍ਰਿ- ਪ੍ਰਾਪਣ. ਪ੍ਰਾਪਤ ਕਰਨਾ. ਪਾਉਣਾ.


ਵਿ- ਪ੍ਰਾਪਤ ਕਰਨ ਵਾਲਾ। ੨. ਪ੍ਰਾਪਤ ਕਰਦਾ ਹੈ। ੩. ਪਾਉਣ ਵਾਲਾ. "ਗੁਰਮੁਖਿ ਸੋਝੀ ਪਾਵਣਿਆ." (ਮਾਝ ਅਃ ਮਃ ੩)


ਪ੍ਰਾਪਤ ਕਰਦਾ ਹੈ ੨. ਪੈਂਦਾ. ਪੜਤਾ. "ਫੂਲਿ ਫੂਲਿ ਕਿਆ ਪਾਵਤ ਹੇ?" (ਬਿਲਾ ਮਃ ੫)