ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਡਾਂਗ ਰੱਖਣ ਵਾਲਾ. ਦੰਡਧਾਰੀ। ੨. ਸੰਗ੍ਯਾ- ਆਸਾ ਬਰਦਾਰ. ਚੋਬਦਾਰ. "ਪਾਪ ਪੁੰਨ ਜਾਚੈ ਡਾਂਗੀਆ." (ਮਲਾ ਨਾਮਦੇਵ)
ਸੰਗ੍ਯਾ- ਧਮਕੀ. ਘੂਰ. ਝਿੜਕ. ਦਬਾਉ.
ਸੰਗ੍ਯਾ- ਦੰਡ. ਸਜ਼ਾ. "ਜਮ ਕੇ ਦੁਖ ਡਾਂਡ." (ਬਿਲਾ ਮਃ ੫) "ਮਿਲੈ ਜਮਡਾਂਡ" (ਸੂਹੀ ਮਃ ੫) ੨. ਜੁਰਮਾਨਾ. ਚੱਟੀ.
ਸੰ. दण्डिन ਵਿ- ਦੰਡ ਰੱਖਣ ਵਾਲਾ। ੨. ਸੰਗ੍ਯਾ- ਯਮ। ੩. ਚੋਬਦਾਰ। ੪. ਗਜਾਂ ਨਾਲ ਜ਼ਮੀਨ ਮਿਣਨਵਾਲਾ ਕਰਮਚਾਰੀ. ਜਰੀਬਕਸ਼. "ਨਉ ਡਾਡੀ ਦਸ ਮੁੰਸਫ ਧਾਵਹਿ." (ਸੂਹੀ ਕਬੀਰ) ਨੌ ਗੋਲਕ ਜਰੀਬਕਸ਼ ਅਤੇ ਦਸ ਇੰਦ੍ਰਿਯ ਮੁਨਿਸਫ਼। ੫. ਇੱਕ ਕਿਸ਼ਤੀਨੁਮਾ ਸਵਾਰੀ, ਜਿਸ ਦੇ ਦੋਹੀਂ ਪਾਸੀਂ ਡੰਡੇ ਹੁੰਦੇ ਹਨ, ਜਿਨ੍ਹਾਂ ਨੂੰ ਮੋਢਿਆਂ ਤੇ ਰੱਖਕੇ ਕੁਲੀ ਚਲਦੇ ਹਨ. ਇਹ ਸਵਾਰੀ ਖਾਸ ਕਰਕੇ ਪਹਾੜਾਂ ਵਿੱਚ ਵਿਖੜੇ ਰਾਹੀਂ ਵਰਤੀ ਜਾਂਦੀ ਹੈ.
ਵਿ- ਡੰਡੇਹੋਏ. ਦੰਡ ਨੂੰ ਪ੍ਰਾਪਤ "ਇਆ ਮਾਇਆ ਕੇ ਡਾਂਡੇ." (ਗਉ ਕਬੀਰ)
discharge (particularly from service or hospital)