ਡਾਂਡੀ
daandee/dāndī

ਪਰਿਭਾਸ਼ਾ

ਸੰ. दण्डिन ਵਿ- ਦੰਡ ਰੱਖਣ ਵਾਲਾ। ੨. ਸੰਗ੍ਯਾ- ਯਮ। ੩. ਚੋਬਦਾਰ। ੪. ਗਜਾਂ ਨਾਲ ਜ਼ਮੀਨ ਮਿਣਨਵਾਲਾ ਕਰਮਚਾਰੀ. ਜਰੀਬਕਸ਼. "ਨਉ ਡਾਡੀ ਦਸ ਮੁੰਸਫ ਧਾਵਹਿ." (ਸੂਹੀ ਕਬੀਰ) ਨੌ ਗੋਲਕ ਜਰੀਬਕਸ਼ ਅਤੇ ਦਸ ਇੰਦ੍ਰਿਯ ਮੁਨਿਸਫ਼। ੫. ਇੱਕ ਕਿਸ਼ਤੀਨੁਮਾ ਸਵਾਰੀ, ਜਿਸ ਦੇ ਦੋਹੀਂ ਪਾਸੀਂ ਡੰਡੇ ਹੁੰਦੇ ਹਨ, ਜਿਨ੍ਹਾਂ ਨੂੰ ਮੋਢਿਆਂ ਤੇ ਰੱਖਕੇ ਕੁਲੀ ਚਲਦੇ ਹਨ. ਇਹ ਸਵਾਰੀ ਖਾਸ ਕਰਕੇ ਪਹਾੜਾਂ ਵਿੱਚ ਵਿਖੜੇ ਰਾਹੀਂ ਵਰਤੀ ਜਾਂਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ڈانڈی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

improvised palanquin
ਸਰੋਤ: ਪੰਜਾਬੀ ਸ਼ਬਦਕੋਸ਼