ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸੰਗ੍ਯਾ- ਇੱਕ ਬਿਰਛ, ਜੋ ਅਫ਼ਗ਼ਾਨਿਸਤਾਨ, ਕਸ਼ਮੀਰ, ਭੂਟਾਨ ਅਤੇ ਕੋਂਕਣ ਵਿੱਚ ਨਦੀਆਂ ਦੇ ਕਿਨਾਰੇ ਹੁੰਦਾ ਹੈ. ਇਸ ਦੀ ਲਕੜੀ ਸੁਗੰਧ ਵਾਲੀ ਹੁੰਦੀ ਹੈ ਅਤੇ ਇਸ ਵਿੱਚੋਂ ਤੇਲ ਨਿਕਲਦਾ ਹੈ. ਤਗਰ ਦਾ ਬੁਰਾਦਾ ਧੁਪ ਵਿੱਚ ਪੈਂਦਾ ਹੈ ਅਤੇ ਇਸ ਦੇ ਪੱਤੇ, ਜੜ, ਲਕੜ ਅਤੇ ਤੇਲ ਆਦਿ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. ਤਗਰ ਦੀ ਤਾਸੀਰ ਗਰਮ ਤਰ ਹੈ. ਬਾਦੀ ਦੋ ਰੋਗਾਂ ਨੂੰ ਨਾਸ਼ ਕਰਦਾ ਹੈ. Valeriana Wallichii.
ਸੰਗ੍ਯਾ- ਗਹਿਣਾ. ਭੂਸਣ। ੨. ਪੰਜਾਬੀ ਵਿੱਚ ਤਕ਼ਾਜਾ ਦੀ ਥਾਂ ਭੀ ਇਹ ਸ਼ਬਦ ਵਰਤੀਦਾ ਹੈ. ਦੇਖੋ, ਤਕਾਜਾ.
coast, shore, bank, beach, strand
coastal, littoral; also ਤਟੀ
ਤੁ. [تغار] ਸੰਗ੍ਯਾ- ਮਿੱਟੀ ਦਾ ਥਾਲ। ੨. ਕੂੰਡਾ। ੩. ਪਾਣੀ ਠਹਿਰਾਉਣ ਲਈ ਬਿਰਛ ਦਾ ਆਲਬਾਲ. ਗੋਲ ਵੱਟ.
ਅ਼. [تغّلُب] ਸੰਗ੍ਯਾ- ਗ਼ਾਲਿਬ ਆਉਣ ਦਾ ਭਾਵ. ਪ੍ਰਬਲ ਹੋਣਾ। ੨. ਭਾਵ- ਗ਼ਬਨ ਕਰਨਾ. ਸੌਂਪੇ ਹੋਏ ਮਾਲ ਵਿੱਚ ਖ਼ਯਾਨਤ ਕਰਨੀ.