ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਉਲੰਘਕੇ. "ਲੈ ਮੁਦ੍ਰਿਕਾ ਲਖਿ ਬਾਰਿਧੈਂ, ਜਹਿ" ਸੀ ਹੁਤੀ ਤਹਿ ਜਾਤ ਭੇ." (ਰਾਮਾਵ) ੨. ਦੇਖਕੇ, ਜਾਣਕੇ. "ਲਖਿ ਹਸਤਾਮਲ ਆਤਮਾ." (ਗੁਪ੍ਰਸੂ)
ਦੇਖੋ, ਲਕ੍ਸ਼੍‍ਮੀ. "ਕੋਟਿ ਦੇਵੀ ਜਾਕਉ ਸੇਵਹਿ, ਲਖਿਮੀ ਅਨਿਕ ਭਾਤਿ." (ਆਸਾ ਛੰਤ ਮਃ ੫)
ਦੇਖੋ, ਲਖਮੀਬਰ.
ਦੇਖੋ, ਲਕ੍ਸ਼੍ਯ। ੨. ਨਿਸ਼ਾਨਾ. "ਬਧਿਕ ਪ੍ਰਹਾਰੇਣ ਲਖ੍ਯ ਆਵਧਹ." (ਸਹਸ ਮਃ ੫) ੩. ਦੇਖੋ, ਲਕ੍ਸ਼੍‍. ਦੇਖੋ, ਲਕ੍ਸ਼੍‍ਣ. "ਭਗਤਿ ਲਖ੍ਯਣ ਕਰਿ ਵਸਿ ਭਏ." (ਸ੍ਰੀ ਛੰਤ ਮਃ ੫) "ਖਟ ਲਖ੍ਯਣ ਪੂਰਨੰ ਪੁਰਖਹ." (ਸਹਸ ਮਃ ੫) "ਪ੍ਰਾਪਤੰ ਧਰਮ ਲਖਿ੍ਯਣ." (ਸਹਸ ਮਃ ੫)
ਵਿ- ਦੇਖਣ ਵਾਲਾ। ੨. ਜਾਣਨ ਵਾਲਾ। ੩. ਲੰਘਣ ਵਾਲਾ.
to fall into or acquire ਲਤ
same as ਵੱਲ , creeper
trample, pressure, pressing or massage or kneading with body weight or feet
to press, massage, knead through ਲਤਾੜ , to trample
ਕਰਾਚੀ ਜਿਲੇ ਦੇ ਕੋਟਰੀ ਤਾਲੁੱਕੇ ਵਿੱਚ ਲੱਖੀ ਨਾਮਕ ਪਹਾੜਧਾਰਾ ਦਾ ਇੱਕ ਭਾਰੀ ਜੰਗਲ, ਜਿਸ ਵਿੱਚ ਕਿਸੇ ਸਮੇਂ ਘੋੜਿਆਂ ਦੇ ਪੈਦਾ ਕਰਨ ਦਾ ਭਾਰੀ ਸਾਮਾਨ ਸੀ. ਇੱਥੇ ਦੇ ਘੋੜੇ ਇਤਿਹਾਸ ਪ੍ਰਸਿੱਧ ਹਨ।#੨. ਰਿਆਸਤ ਫਰੀਦਕੋਟ, ਤਸੀਲ ਕੋਟਕਪੂਰਾ, ਥਾਣਾ ਨੇਹੀਆਂਵਾਲੇ ਦਾ ਪਿੰਡ "ਮਹਿਮਾ ਸਰਜਾ" ਹੈ. ਇਸ ਤੋਂ ਇੱਕ ਮੀਲ ਦੱਖਣ ਪੂਰਵ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਇੱਥੇ ਗੁਰੂਸਾਹਿਬ ਨੇ ਜੰਗਲ ਦੇਸ ਨੂੰ "ਲੱਖੀਜੰਗਲ" ਪਦਵੀ ਦਿੱਤੀ ਅਰ ਮਾਲਵੇ ਦੀ ਧਾਰਣਾ ਦਾ ਸੱਦ ਗੀਤ- "ਸੁਣਕੈ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ- " ਉਚਾਰਿਆ ਸੀ. ਦਾਨਸਿੰਘ ਦਸ਼ਮੇਸ਼ ਦਾ ਪ੍ਰੇਮੀ ਸਿੱਖ ਇੱਥੇ ਦਾ ਹੀ ਵਸਨੀਕ ਸੀ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਰਿਆਸਤ ਫਰੀਦਕੋਟ ਵੱਲੋਂ ੩੫ ਘੁਮਾਉਂ ਜ਼ਮੀਨ ਹੈ. ਪੁਜਾਰੀ ਸਿੰਘ ਹੈ. ਵੈਸਾਖੀ ਅਤੇ ਦਸਹਰੇ ਨੂੰ ਮੇਲਾ ਹੁੰਦਾ ਹੈ. ਇੱਥੇ ਸ਼੍ਰੀ ਗੁਰੂ ਨਾਨਕਦੇਵ ਜੀ ਨੇ ਭੀ ਚਰਣ ਪਾਏ ਹਨ. ਇਹ ਅਸਥਾਨ ਰੇਲਵੇ ਸਟੇਸ਼ਨ ਗੋਨੇਆਣੇ ਤੋਂ ਦੋ ਮੀਲ ਪੱਛਮ ਹੈ। ੩. ਮਾਲਵੇ (ਜੰਗਲ ਦੇਸ਼) ਨੂੰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਬਖ਼ਸ਼ੀ ਹੋਈ ਪਦਵੀ, ਅਰਥਾਤ ਲੱਖਾਂ ਦੀ ਪੈਦਾਵਾਰ ਦਾ ਜੰਗਲ. "ਲੱਖੀਜੰਗਲ ਖਾਲਸਾ ਆਦਿ ਦੀਦਾਰ ਕੀਤੋ ਨੇ." (ਦਸਮਗ੍ਰੰਥ)
to kick; renounce, reject scornfully, spurn
see ਕੱਪੜਾ ਲੱਤਾ