ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਬੁਰਕੀ. ਲੁਕਮਾ। ੨. ਭਾਵ- ਅਹਾਰ. "ਗ੍ਰਾਸ ਦੇਹੁ ਪਰ ਬਾਸ ਨ ਦੇਉ." (ਗੁਪ੍ਰਸੂ) "ਸਾਸ ਗ੍ਰਾਸ ਕੋ ਦਾਤੋ ਠਾਕੁਰ." (ਗਉ ਕਬੀਰ)


ਦੇਖੋ, ਗ੍ਰਸਨਾ. "ਜਮਹਿ ਗ੍ਰਾਸੇ ਝੋਟ." (ਸਾਰ ਮਃ ੫)


ਗ੍ਰਾਸ ਕਰਦੇ. ਭਾਵ- ਰੋਟੀ ਖਾਣ ਵਿੱਚ. ਦੇਖੋ, ਗ੍ਰਾਸ. "ਸਾਸਿ ਗ੍ਰਾਸਿ ਹਰਿਨਾਮੁ ਸਮਾਲਿ." (ਸੁਖਮਨੀ) ਸ੍ਵਾਸ ਲੈਂਦੇ ਅਤੇ ਅਹਾਰ ਕਰਦੇ ਹਨ। ੨. ਗ੍ਰਸਕੇ. ਗ੍ਰਸਨ ਕਰਕੇ. "ਹਉਮੈ ਗ੍ਰਾਸਿ ਇਕਤੁ ਥਾਇ ਕੀਏ." (ਆਸਾ ਅਃ ਮਃ ੧)


ਦੇਖੋ, ਗਰਾਹ ੨.


ਸੰ. ਵਿ- ਲੈਣ ਵਾਲਾ. ਗ੍ਰਹਣ ਕਰਤਾ। ੨. ਸੰਗ੍ਯਾ- ਖ਼ਰੀਦਦਾਰ. ਮੁੱਲ ਲੈਣ ਵਾਲਾ. ਗਾਹਕ। ੩. ਫੰਧਕ। ੪. ਬਾਜ਼, ਜੋ ਤਿੱਤਰ ਆਦਿ ਜੀਵਾਂ ਨੂੰ ਫੜ ਲੈਂਦਾ ਹੈ.


ਸੰ. ਗ੍ਰਾਹ੍ਯ. ਵਿ- ਲੈਣ ਯੋਗ੍ਯ. ਗ੍ਰਹਣ ਕਰਨ ਲਾਇਕ. "ਏਕ ਮਹਲਿ ਤੂੰ ਸਭ ਕਿਛੁ ਗ੍ਰਾਹਜ." (ਗਉ ਮਃ ੫) "ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ." (ਬਿਲਾ ਮਃ ੫) "ਸਤਿ ਸੰਤੋਖੁ ਗ੍ਰਾਹਜਿ ਲਯੌ." (ਸਵੈਯੇ ਮਃ ੨. ਕੇ) ੨. ਅੰਗੀਕਾਰ ਕਰਨ ਯੋਗ੍ਯ। ੩. ਜਾਣਨ ਲਾਇਕ.


ਸੰਗ੍ਯਾ- ਬੁਰਕੀ. ਗ੍ਰਾਸ। ੨. ਸੰ. ग्राहिन् ਵਿ- ਗ੍ਰਹਣ ਕਰਤਾ. ਫੜਨ ਵਾਲਾ. ਲੈਣ ਵਾਲਾ.