ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜੰਗ ਦੇਖੋ, ਪਵਾੜਾ. "ਜਿਤਾ ਪਾਵਾੜਾ." (ਵਾਰ ਮਾਰੂ ੨. ਮਃ ੫)


ਕ੍ਸ਼੍‍ਤ੍ਰੀਆਂ ਦੀ ਇੱਕ ਜਾਤਿ. "ਪਾਵਾਂਧੇ ਪਾਚਾਧਿਆਂ." (ਭਾਗੁ)


ਸੰ. ਪਾਵਿਤ੍ਰਯ. ਸੰਗ੍ਯਾ- ਪਵਿਤ੍ਰਤਾ, "ਕਿ ਪਾਵਿਤ੍ਰ ਕਰਮੰ. (ਦੱਤਾਵ)


ਪ੍ਰਾਪ੍ਤ ਕਰਦਾ ਹੈ. ਪਾਉਂਦਾ ਹੈ। ੨. ਕ੍ਰਿ. ਵਿ- ਪੈਰੀਂ ਚਰਨੀਂ. "ਲਗਿ ਸਤਿਗੁਰਿ ਪਾਵੈ." (ਆਸਾ ਮਃ ੫)


ਦੇਖੋ, ਪਵੰਗ। ੨. ਪਵੰਗ (ਘੋੜੇ) ਨਾਲ ਹੈ ਜਿਸ ਦਾ ਸੰਬੰਧ.


ਸੰਗ੍ਯਾ- ਸੰਨ੍ਹ ਨਕਬ. ਸੰਧਿ। ੨. ਵਿੱਥ. ਪਾਟ। ੩. ਪਾਰ। ੪. ਖੂਹ ਦੀ ਚਿਣਾਈ ਲਈ ਪੱਟਿਆ ਟੋਆ.


ਪਯ (ਜਲ) ਰੱਛਕ. ਪਾਰਚਾ. ਕੂਏ ਪੁਰ ਰੱਖਿਆ ਉਹ ਪਾਤ੍ਰ, ਜਿਸ ਵਿੱਚ ਟਿੰਡਾਂ ਤੋਂ ਪਾਣੀ ਪਹਿਲਾਂ ਡਿਗਦਾ ਅਤੇ ਫੇਰ ਨਸਾਰ ਵਿੱਚ ਪਹੁਚਦਾ ਹੈ। ੨. ਲੱਕੜ ਜਾਂ ਹੋਰ ਕਰੜੀ ਚੀਜ਼ ਨਾਲੋਂ ਕੁਹਾੜੇ ਆਦਿ ਨਾਲ ਲਾਹਿਆ ਹੋਇਆ ਟੋਟਾ, ਜਿਵੇਂ- ਉਸ ਨੇ ਮਾਰ ਮਾਰਕੇ ਪਾੜਛੇ ਲਾਹ ਦਿੱਤੇ.


ਕ੍ਰਿ- ਚੀਰਨਾ. ਫਾੜਨਾ। ੨. ਭਿੰਨ ਕਰਦਾ. ਜੁਦਾ ਕਰਨਾ। ੩. ਵਿਰੋਧ ਪਾਉਣਾ. ਸੰ. ਪਾਟਨ। ੪. ਖੋਹਣਾ. ਲੁੱਟਣਾ.


ਪਾਟ ਪ੍ਰਤਿਵਾਸਿਨੀ, ਦੂਜੇ ਮਹੱਲੇ ਜਾਂ ਉਸੇ ਮਹੱਲੇ ਵਿੱਚ ਵਿੱਥ ਪੁਰ ਵਸਣ ਵਾਲੀ. "ਪਾੜ ਪੜੋਸਣਿ ਪੂਛਿਲੇ ਨਾਮਾ." (ਸੋਰ ਨਾਮਦੇਵ)


ਸੰਗ੍ਯਾ- ਭੇਦ. ਵਿਰੋਧ। ੨. ਵਿੱਥ। ੩. ਦਰਿਆ ਦੇ ਦੋਹਾਂ ਕਿਨਾਰਿਆਂ ਦੇ ਮੱਧ ਦੀ ਵਿੱਥ. ਪਾਟ.


ਪਾੜਕੇ. "ਪਾੜਿ ਪਟੋਲਾ ਧਜ ਕਰੀ." (ਸ. ਫਰੀਦ)


ਸੰਗ੍ਯਾ- ਵਾਟਪਾਰ. ਰਾਹ ਖੋਹਣ ਵਾਲਾ. ਡਾਕੂ. "ਪੰਡਿਤ ਪਾੜੀਬਾਟ." (ਸ. ਕਬੀਰ)