ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਇੱਕ ਪ੍ਰਕਾਰ ਦਾ ਮ੍ਰਿਗ. ਜੋ ਭੂਰੇ ਰੰਗ ਦਾ ਦੋ ਫੁੱਟ ਉੱਚਾ ਹੁੰਦਾ ਹੈ. Hog- zeer "ਕੇਤਕ ਪਾੜ੍ਹੇ ਸੂਕਰ ਮਾਰੇ." (ਗੁਪ੍ਰਸੂ) ਪਾੜ੍ਹੇ ਦੇ ਮਾਸ ਵਿੱਚ ਸੂਫ ਬਹੁਤ ਘੱਟ ਹੁੰਦਾ ਹੈ। ੨. ਵਿ- ਪੜ੍ਹਾਕੂ. ਪੜ੍ਹਨ (ਪਠਨ) ਵਾਲਾ.


ਸੰਗ੍ਯਾ- ਪਾਦ. ਪਾ. ਚਰਣ। ੨. ਸੰ. पामा. ਪਾਮਾ. ਇੱਕ ਤੁਚਾ (ਚਮੜੀ) ਦੀ ਬੀਮਾਰੀ. ਇਸ ਨੂੰ ਚੰਬਲ ਅਤੇ ਦੱਦ ਦੂਰ ਕਰਨ ਵਾਲੀਆਂ ਦਵਾਈਆਂ ਹੀ ਗੁਣਕਾਰੀ ਹਨ. ਵੈਦਕ ਵਿੱਚ ਇਸ ਨੂੰ ਛੋਟੇ ਕੋੜ੍ਹਾਂ ਅੰਦਰ ਗਿਣਿਆ ਹੈ. ਇਸ ਦੇ ਭੀ ਦੱਦ ਵਾਂਙ ਸੂਖਮ ਕੀੜੇ ਹੁੰਦੇ ਹਨ. ਇਹ ਛੂਤ ਦਾ ਰੋਗ ਹੈ.


ਸੰਗ੍ਯਾ- ਪਾਦ ਦੇਖੋ, ਪਾਇ ੭। ੨. ਸ਼ਕਤਿ. ਦੇਖੋ, ਪਾਇ ੧੦. "ਉਸ ਕੀ ਪਾਂਇ ਕਹਾਂ ਇਹ ਕਰੈ." (ਗੁਪ੍ਰਸੂ) ੩. ਬੁਨਿਯਾਦ. ਦੇਖੋ, ਪਾਇ ੮. "ਜੋਗ ਜੁਗਤਿ ਕੀ ਇਹੈ ਪਾਂਇ." (ਬਸੰ ਅਃ ਮਃ ੧)


ਸੰਗ੍ਯਾ- ਪਾਯ- ਦਾਮਨ. ਮੰਜੇ ਦੇ ਪੈਰਾਂ ਵੱਲ ਦੀ ਰੱਸੀ. "ਬੁਨਕੈ ਪਾਂਇਦ ਪਾਇ ਬਨਾਏ." (ਗੁਪ੍ਰਸੂ)


ਫ਼ਾ. [پانصد] ਪਾਂਚ- ਸਦ. ਪਾਂਚ ਸੌ. ਪੰਚਸ਼ਤ.


¹ ਸੰ. ਸੰਗ੍ਯਾ- ਧੂਲਿ (ਧੂੜ). ਰਜ. "ਪਾਂਸੁ ਪਰਾਗ ਸੀ ਸੋਹਤ ਸੁੰਦਰ." (ਨਾਪ੍ਰ) ਚਰਣਰਜ ਫੁੱਲ ਦੀ ਪਰਾਗ ਜੇਹੀ ਹੈ। ੨. ਸੁੱਕਿਆ ਗੋਹਾ। ੩. ਇਸਤ੍ਰੀ ਦੀ ਰਜ.


ਸੰਗ੍ਯਾ- ਪਾਰ੍‍ਸ਼੍ਹ ਦੀ ਹੱਡੀ. ਦੇਖੋ, ਪਸਲੀ. "ਗਨ ਪਾਸੁਰੀਨ ਸਭ ਕਾਟਦੀਨ." (ਗੁਪ੍ਰਸੂ)