ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਤਿੰਨ। ੨. ਕ੍ਰਿ- तृ. ਤਰਨਾ. ਤੈਰਨਾ.


ਸੰ. ਤ੍ਰਯ. ਤਿੰਨ. "ਤ੍ਰਿਅ ਅਸਥਾਨ ਤੀਨ ਤ੍ਰਿਅ ਖੰਡਾ." (ਭੈਰ ਅਃ ਕਬੀਰ) ਤਿੰਨ ਲੋਕ, ਤਿੰਨ ਗੁਣ, ਜੀਵਾਂ ਦੇ ਉੱਤਮ ਮਧ੍ਯਮ ਅਧਮ ਤਿੰਨ ਭਾਗ। ੨. ਸ੍‍ਤ੍ਰੀ. ਇਸਤ੍ਰੀ. "ਪਰਤ੍ਰਿਅ ਰੂਪ ਨ ਪੇਖੈ ਨੇਤ੍ਰ." (ਸੁਖਮਨੀ)


ਵਿ- ਸ੍‍ਤ੍ਰੀਜਿਤ. ਇਸਤ੍ਰੀ ਦਾ ਜਿੱਤਿਆ ਹੋਇਆ. "ਜਗੁ ਤ੍ਰਿਅਜਿਤ ਕਾਮਣਿ ਹਿਤਕਾਰੀ." (ਆਸਾ ਅਃ ਮਃ ੧)


ਸ਼ਿਵ. ਦੇਖੋ, ਤ੍ਰਯੰਬਕ. "ਤੁਹੀ ਤ੍ਰਿਅੰਬਕ ਕਾਸੀਪੁਰ ਮਹਿ." (ਗੁਪ੍ਰਸੂ)


ਸ੍‍ਤ੍ਰੀ. ਔਰਤ.


ਦੇਖੋ, ਤ੍ਰਿਖ.


ਦੇਖੋ, ਤਿਰਸਕਾਰ, "ਹਨਐ ਤਾਂਕੋ ਤ੍ਰਿਸਕਾਰ ਵਿਸਾਲਾ." (ਨਾਪ੍ਰ)


ਦੇਖੋ, ਤਿਰਸਕ੍ਰਿਤ.


ਦੇਖੋ, ਤਿਸਟ. "ਸੰਤ ਕੈ ਦੋਖਿ ਨ ਤ੍ਰਿਸਟੈ ਕੋਇ." (ਸੁਖਮਨੀ) "ਤਉ ਨਾਨਕ ਤ੍ਰਿਸਟਸਿ ਦੇਹਾ." (ਮਾਰੂ ਮਃ ੧) ੨. ਸੰ. तृष्ट. ਵਿ- ਪ੍ਯਾਸਾ. ਤ੍ਰਿਖਾਤੁਰ.