ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. गृहार्थ ਸੰਗ੍ਯਾ- ਗ੍ਰਿਹ (ਘਰ) ਦੇ ਅਰ੍‍ਥ (ਪਦਾਰਥ). ਗ੍ਰਿਹਾਰ੍‍ਥ। ੨. ਘਰ ਦਾ ਕੰਮ ਕਾਜ. "ਧ੍ਰਿਗ ਸਨੇਹੰ ਗ੍ਰਿਹਾਰਥਕਹ." (ਸਹਸ ਮਃ ੫)


ਸੰ. गृहि ਸੰਗ੍ਯਾ- ਘਰ ਦਾ ਮਾਲਿਕ. ਘਰ ਵਾਲਾ ਪੁਰਖ.


ਘਰਵਾਲੀ. ਦੇਖੋ, ਗ੍ਰਿਹਣੀ.


ਸੰ. गृहिन ਗ੍ਰਿਹਸਥੀ. ਘਰਬਾਰੀ. "ਜੋਗੀ ਗ੍ਰਿਹੀ ਪੰਡਿਤ ਭੇਖਧਾਰੀ." (ਭੈਰ ਮਃ ੩) ੨. ਗ੍ਰਿਹਹੀ. ਘਰ ਹੀ. "ਗ੍ਰਿਹੀ ਅੰਤਰਿ ਸਾਚਿ ਲਿਵ ਲਾਗੀ." (ਗਉ ਅਃ ਮਃ ੩)


ਸੰ. गृहीत. ਵਿ- ਪਕੜਿਆ (ਫੜਿਆ) ਹੋਇਆ। ੨. ਅੰਗੀਕਾਰ ਕੀਤਾ. ਮਨਜੂਰ ਕੀਤਾ। ੩. ਹਾਸਿਲ (ਪ੍ਰਾਪਤ) ਕੀਤਾ.


ਘਰ. ਦੇਖੋ, ਗ੍ਰਿਹ. "ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ." (ਆਸਾ ਮਃ ੫) ੨. ਗ੍ਰਿਹਸਥ. "ਜਉ ਗ੍ਰਿਹੁ ਕਰਹਿ ਤ ਧਰਮੁ ਕਰੁ." (ਸ. ਕਬੀਰ) ੩. ਘਰ ਵਾਲਾ. ਪਤਿ. "ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ." (ਸੂਹੀ ਮਃ ੫) ੪. ਸੰ. गृहु ਮੰਗਤਾ. ਭਿਖਾਰੀ. ਘਰ ਮੰਗਕੇ ਗੁਜ਼ਾਰਾ ਕਰਨ ਵਾਲਾ.


ਸੰ. गृध्. ਧਾ- ਚਾਹਣਾ, ਇੱਛਾ ਕਰਨਾ, ਲਲਚਾਉਣਾ.


ਸੰ. ਸੰਗ੍ਯਾ- ਗਿਰਝ. ਗੀਧ. ਗਿੱਧ. ਮਾਸ ਨੂੰ ਦੇਖਕੇ ਲਲਚਾਉਣ ਵਾਲਾ. ਦੇਖੋ, ਗ੍ਰਿਧ.


ਸੰ. गृञ्जन ਸੰਗ੍ਯਾ- ਗਾਜਰ। ੨. ਸ਼ਲਗ਼ਮ ੩. ਲਸਨ.