ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਗ੍ਰੀਸਮ. ਸੰਗ੍ਯਾ- ਸ਼ਾਂਤਿਸੁਖ ਨੂੰ ਗ੍ਰਸ ਲੈਣ ਵਾਲੀ ਰੁੱਤ. ਨਿਦਾਘ. ਗਰਮੀ ਦੀ ਰੁੱਤ. ਜੇਠ ਹਾੜ ਦੀ ਰੁੱਤ. "ਗ੍ਰੀਖਮ ਰੁਤਿ ਅਤਿ ਗਾਖੜੀ ਜੇਠਿ ਅਖਾੜੈ ਘਾਮ ਜੀਉ." (ਰਾਮ ਰੁਤੀ ਮਃ ੫) ਦੇਖੋ, ਖਟਰਿਤੁ.


ਗਰਦਨ. ਦੇਖੋ, ਗ੍ਰੀਵਾ. ਸਮਾਸ ਹੋਣ ਪੂਰ ਸ਼ਬਦ ਦੇ ਅੰਤ ਗ੍ਰੀਵਾ ਦੀ ਥਾਂ ਗ੍ਰੀਵ ਹੋ ਜਾਂਦਾ ਹੈ, ਜੈਸੇ- ਸੁਗ੍ਰੀਵ. ਸੁੰਦਰ ਗ੍ਰੀਵਾ (ਗਰਦਨ) ਵਾਲਾ.


ਸੰਗ੍ਯਾ- ਗਰਦਨ ਵਿੱਚ ਪੈ ਕੇ ਜਾਨ ਲੈਣ ਵਾਲੀ ਫਾਂਸੀ. ਪਾਸ਼. (ਸਨਾਮਾ) ੨. ਵਿ- ਗਲ ਵੱਢਣ ਵਾਲਾ.


ਸੰ. ਸੰਗ੍ਯਾ- ਗਰਦਨ. ਗਲ। ੨. ਸੰਘੀ. ਘੰਡੀ.


ਖੜਗ. (ਸਨਾਮਾ) ਖੜਗ ਨਾਲ ਗਰਦਨ ਕੱਟੀ ਜਾਂਦੀ ਹੈ। ੨. ਫਾਹੀ. ਪਾਸ਼. (ਸਨਾਮਾ)


ਦੇਖੋ, ਗ੍ਰਿਹ. ਗੇਹ. "ਧਨ ਦਾਰਾ ਸੰਪਤਿ ਗ੍ਰੇਹ." (ਬਸੰ ਮਃ ੯) "ਬਨਿਤਾ ਸੁਤ ਦੇਹ ਗ੍ਰੇਹ." (ਧਨਾ ਕਬੀਰ)


ਘਰ ਵਾਲੀ ਵਹੁਟੀ. ਦੇਖੋ, ਗ੍ਰਿਹਿਣਿ. ਗੇਹਣਿ. "ਸੁਨਤ ਸੋਕ ਕੀਨਸ ਯੁਤ ਗ੍ਰੇਹਣ." (ਗੁਪ੍ਰਸੂ)