ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਂਡਵ "ਪੰਜੇ ਪਾਂਡੋ ਦੇਖਦੇ." (ਭਾਗੁ) ੨. ਦੇਖੋ, ਪਾਂਡੁ ੨.


ਸੰਗ੍ਯਾ- ਪੰਕ੍ਤਿ. ਪਾਂਤਿ. ਕਤਾਰ.


ਸੰਗ੍ਯਾ- ਪੰਕ੍ਤਿ. ਪੰਗਤ. ਸ਼੍ਰੇਣੀ। ੨. ਕੁਲ. ਗੋਤ੍ਰ. ਖ਼ਾਨਦਾਨ. "ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ." (ਸੋਰ ਰਵਿਦਾਸ)


ਸੰ. ਸੰਗ੍ਯਾ- ਪਥ (ਮਾਰਗ) ਚਲਣ ਵਾਲਾ ਰਾਹੀ. ਮੁਸਾਫ਼ਿਰ. "ਜਮ ਮਾਰਗ ਕੈ ਸੰਗੀ ਪਾਂਥ." (ਭੈਰ ਮਃ ੫)