ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪੀਯੂਸ ਸੰਗ੍ਯਾ- ਦੇਵਤਿਆਂ ਦ੍ਵਾਰਾ ਪੀਣ ਯੋਗ੍ਯ ਪਦਾਰਥ. ਅਮ੍ਰਿਤ. ਸੁਧਾ. "ਹੁਤੀ ਜੁ ਪਿਆਸ ਪਿਊਸ ਪਿਵੰਨ ਕੀ." (ਸਵੈਯੇ ਮਃ ੪. ਕੇ) "ਕਤ ਹੂ ਪਿਊਖ ਹਨਐਕੈ ਪਵਿਤ ਪਿਵਾਵਤ ਹੋ." (ਅਕਾਲ) ੨. ਸੋਮਰਸ. ਇੱਕ ਬੂਟੀ ਦਾ ਨਸ਼ੀਲਾ ਰਸ, ਜਿਸ ਦਾ ਜ਼ਿਕਰ ਵੇਦਾਂ ਵਿੱਚ ਆਉਂਦਾ ਹੈ। ੩. ਨਵੀਂ ਸੂਈ ਗਊ ਦਾ ਸੱਤ ਦਿਨਾਂ ਤੀਕ ਚੋਇਆ ਦੁੱਧ. Colostrum। ੪. ਦੁੱਧ ਦੀ ਮਲਾਈ.


ਪਿਤਾ ਦੇਖੋ, ਪਿਉ. "ਕਾਢਿ ਖੜਗ ਕੋ ਪਿਓ ਰਿਸਾਇ." (ਬਸੰ ਕਬੀਰ)


ਪ੍ਰਿਯ, ਪਤਿ. ਭਰਤਾ। ੨. ਕ੍ਰਿ. ਵਿ- ਪੀਕੇ. ਪਾਨ ਕਰਕੇ.


ਪੂ. ਸੰ. ਪ੍ਰਿਯਵਰ ਵਿ- ਪਿਆਰਾ. "ਸਮਰ ਸ੍ਵਯੰਵਰ ਕਰਕੈ ਪਰਮ ਪਿਅਰਵਰਿ ਪਾਂਊ." (ਪਾਰਸਾਵ) ੨. ਪੀਲੇ ਰੰਗਾ। ੩. ਸੰਗ੍ਯਾ- ਪਤਿ. ਭਰਤਾ.


ਪੀਲੀ ਹੋ ਗਈ। ੨. ਪ੍ਰਿਯ (ਪ੍ਯਾਰੇ) ਦੀ। ੩. ਪੀੜ ਸਹਿਤ ਹੋਈ.