ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵ੍ਯ- ਅਥਵਾ. ਜਾਂ. ਵਾ. "ਕਿਧੋਂ ਦੇਵਕਨ੍ਯਾ ਕਿਧੋਂ ਬਾਸਵੀ ਹੈ." (ਰਾਮਾਵ) ੨. ਮਾਨੋਂ. ਗੋਯਾ। ੩. ਦਸਮਗ੍ਰੰਥ ਵਿੱਚ ਕਿਧੌਂ ਸ਼ਬਦ ਤਿਸ ਸਮੇਂ (ਉਸ ਵੇਲੇ) ਦਾ ਬੋਧਕ ਅਨੇਕ ਥਾਂ ਆਇਆ ਹੈ. "ਹੋਇ ਇਕਤ੍ਰ ਕਿਧੌਂ ਬ੍ਰਿਜਬਾਲਕ." (ਕ੍ਰਿਸਨਾਵ)


ਸਰਵ- ਕਿਸ ਦਾ ਬਹੁ ਵਚਨ. "ਕਿਨ ਬਿਧਿ ਮਿਲੀਐ ਕਿਨ ਬਿਧਿ ਬਿਛੁਰੈ." (ਮਾਝ ਅਃ ਮਃ ੩) ੩. ਕ੍ਰਿ. ਵਿ- ਕਿਉਂ ਨਾ. ਕਿਉਂ ਨਹੀਂ. "ਉਠ ਕਿਨ ਜਪਹਿ ਮੁਰਾਰਿ?" (ਸ. ਕਬੀਰ) ੩. ਜਾਂ. ਅਥਵਾ. "ਸੁਰਗ ਵੈਕੁੰਠ ਕਿਨ ਦਰਬ ਲੀਜੈ." (ਗੁਵਿ ੧੦) ਸੁਰਗ, ਵੈਕੁੰਠ, ਅਥਵਾ ਧਨ ਲੀਜੈ। ੪. ਦੇਖੋ, ਕਿਨਿ.


ਦੇਖੋ, ਕਿਣਕਾ. ਸੰਗ੍ਯਾ- ਜ਼ਰਰਾ. ਭਾਵ- ਪਲਮਾਤ੍ਰ. ਕ੍ਸ਼੍‍ਣ (ਖਿਨ) ਭਰ. "ਹਰਿਨਾਮੁ ਦਿੜਾਵਹੁ ਇਕ ਕਿਨਕਾ." (ਵਾਰ ਸੋਰ ਮਃ ੪)


ਦੇਖੋ, ਖੇ.


ਕਿਨ੍ਹਾਂ ਨੂੰ। ੨. ਕਿਨ੍ਹਾਂ ਦਾ.


ਦੇਖੋ, ਕਨਾਯਤ. "ਹਰਹੁ ਈਰਖਾ ਕਰਹੁ ਕਿਨਾਯਤ." (ਨਾਪ੍ਰ)


ਦੇਖੋ, ਕਨਾਰ.


ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ.