ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
same as ਕਾਛੜ ; marshy land
ਕ੍ਰਿ. ਵਿ- ਕਹਾਂ. ਕਿੱਥੇ। ੨. ਦੇਖੋ, ਕਹਿ ੨.
ਦੇਖੋ, ਕਹਾਵਤ। ੨. ਕਥਨ ਗੁਫ਼ਤਗੂ. "ਗੁਰੁ ਕੀ ਕਹਿਵਤ ਸਕਲ ਸੁਨਾਈ." (ਗੁਪ੍ਰਸੂ)
ਕਥਨ ਕੀਤੀ. ਆਖੀ. "ਉਪਮਾ ਜਾਤ ਨ ਕਹੀ." (ਬਿਲਾ ਅਃ ਮਃ ੫) ੨. ਦੇਖੋ, ਕਸੀ. "ਕਹੀ ਚੁਰਾਈ." (ਗੁਪ੍ਰਸੂ) ੩. ਕਿਸੀ. "ਹਿਆਉ ਨ ਠਾਹੇ ਕਹੀ ਦਾ." (ਸ. ਫਰੀਦ) ੪. ਪੁਰਾਣੇ ਜ਼ਮਾਨੇ ਮਾਲ ਅਫਸਰਾਂ ਦੀ ਇੱਕ ਰੀਤਿ. ਕਾਛੂ ਲੋਕ ਖੇਤਾਂ ਵਿੱਚ ਜਾਕੇ ਅੰਨ ਦੀ ਉਪਜ ਦੇਖਕੇ ਕਹੀ ਨਾਲ ਵੱਟਾਂ ਪਵਾ ਦਿੰਦੇ ਸੇ, ਅਤੇ ਉਨ੍ਹਾਂ ਦੇ ਨੰਬਰ ਨੋਟ ਕਰ ਲੈਂਦੇ. ਇਸ ਦਾ ਨਾਉਂ 'ਕਹੀ ਕਰਨਾ' ਸੀ।#੫. ਇਹ ਪਦ ਲੁੱਟ ਖਸੋਟ ਵਾਸਤੇ ਭੀ ਵਰਤਿਆ ਜਾਂਦਾ ਹੈ. ਜਿਸ ਦਾ ਭਾਵ ਇਹ ਹੈ ਕਿ ਆਪੇ ਹੀ ਖੇਤਾਂ ਨੂੰ ਕੱਛ ਲੈਣਾ. "ਨਿਰਭੈ ਜਾਇ ਕਹੀ ਕਰ ਆਵੈਂ।" (ਗੁਵਿ ੧੦) ੬. ਫੌਜ ਦੇ ਅੱਗੇ ਜੋ ਕਹੀ ਆਦਿਕ ਸੰਦ ਲੈ ਕੇ ਟੋਲਾ ਰਾਹ ਦੀ ਸਫਾਈ ਲਈ ਤੁਰਦਾ ਸੀ, ਉਸ ਨੂੰ ਭੀ ਕਹੀ ਆਖਦੇ ਸਨ. ਸਫਰਮੈਨਾ. ਅੰ. Sappers and Miners.#"ਕਹੀ ਛਿੜੀ ਤੁਰਕਨ ਲਖੀ." (ਪ੍ਰਾਪੰਪ੍ਰ), ਦੇਖੋ, ਕਹੀਂ. "ਕਹੀ ਨ ਉਪਜੈ." (ਆਸਾ ਕਬੀਰ)
ਸੰ. ਕੁਹਾਪਿ. ਕ੍ਰਿ. ਵਿ- ਕਿਸੇ ਥਾਂ. ਕਿਤੇ.
ਕਹਿਆ ਜਾਂਦਾ. ਆਖੀਦਾ. "ਕਹੀਅਤ ਦਾਸ ਤੁਮਾਰਾ." (ਮਾਰੂ ਮਃ ੫)
ਕਥਨ ਕਰ. ਬੋਲ। ੨. ਸੰਗ੍ਯਾ- ਬਾਣੀ. ਬਾਤ. ਕਥਾ "ਸੁਕ ਸੰਗ ਰਾਜੇ ਕਹੁ ਕਹੀ." (ਕ੍ਰਿਸਨਾਵ) ੩. ਦੇਖੋ, ਕਹੁਁ.
to express extreme joy, chuckle, be overjoyed
small underwear shorts; same as ਕਾਛੜ , marshy land