ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸ੍‍ਥੂਣਾ- ਥੰਮ੍ਹੀ. "ਦੁਚਿਤੇ ਕੀ ਦੁਇ ਥੂਨਿ ਗਿਰਾਨੀ." (ਗਉ ਕਬੀਰ) "ਬਾਝੁ ਥੂਨੀਆ ਛਪਰਾ ਥਾਮਿਆ." (ਆਸਾ ਮਃ ੫) ਸ਼ਰੀਰ ਰੂਪ ਛੱਪਰ ਕਿਸੇ ਦੇ ਆਸਰੇ ਬਿਨਾ ਰੱਖ ਛੱਡਿਆ ਹੈ. ਭਾਵ ਬੇਗਾਨੀ ਆਸ ਤ੍ਯਾਗਦਿੱਤੀ ਹੈ। ੨. ਮੁੰਨੀ. ਪਸ਼ੂ ਬੰਨ੍ਹਣ ਦੀ ਗੱਡੀ ਹੋਈ ਲੱਕੜ. "ਥੂਨੀ ਪਾਈ ਥਿਤਿ ਭਈ." (ਸ. ਕਬੀਰ) ਇੱਥੇ ਥੂਨੀ ਤੋਂ ਭਾਵ ਸ਼੍ਰੱਧਾ ਹੈ.


ਸੰ. ਸ੍‍ਥੂਣਾ ਨਿਖਨਨ ਨ੍ਯਾਯ. ਦੇਖੋ, ਨ੍ਯਾਯ.


ਕ੍ਰਿ- ਦੱਬਕੇ ਭਰਨਾ. ਅਜਿਹਾ ਭਰਨਾ ਕਿ ਪੋਲ ਨਾ ਰਹੇ. ਠੋਸਣਾ। ੨. ਸੰ. ਥੁਰ੍‍ਵਣ. ਮਾਰਨਾ. ਕੁੱਟਣਾ. ਇਸੇ ਤੋਂ ਪੰਜਾਬੀ ਥੂਰਨਾ ਨੰ ੧. ਦਾ ਅਰਥ ਹੈ. ਕੁੱਟਕੇ ਭਰਨਾ.


ਸੰ. ਸ੍‍ਥੂਲ. ਵਿ- ਮੋਟਾ. ਭਾਰੀ. ਵਿਸ੍ਤਾਰ ਵਾਲਾ. "ਸਿਮਰਹਿ ਥੂਲ ਸੂਖਮ ਸਭਿ ਜੰਤਾ." (ਮਾਰੂ ਸੋਲਹੇ ਮਃ ੫)