ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਅਨਜਾਨ. ਅਗ੍ਯਾਨੀ. ਅਣਜਾਣਪੁਣੇ ਵਾਲੀ. "ਭਈ ਅਤਿ ਯਾਨੀ." (ਚਰਿਤ੍ਰ ੧੦੮) ੨. ਅ਼. [یعنی] ਵ੍ਯ- ਅਰਥਾਤ. ਗੋਯਾ ਕਿ.
ਵਿ- ਅਗ੍ਯਾਨ ਵਾਲਾ. ਅਣਜਾਣਪੁਣੇ ਵਾਲਾ। ੨. ਗਮਨ ਕਰਨ ਵਾਲਾ. ਮੁਸਾਫਿਰ। ੩. ਯਾਨ (ਸਵਾਰੀ) ਰੱਖਣ ਵਾਲਾ.
"ਇਆਨੜੀਏ ਮਾਨੜਾ ਕਾਇ ਕਰੇਹਿ." ਜਿਸ ਧਾਰਣ ਵਿੱਚ ਇਹ ਸ਼ਬਦ ਗਾਇਆ ਜਾਂਦਾ ਹੈ, ਉਸੇ ਵਿੱਚ- "ਮੈ ਮਨਿ ਤੇਰੀ ਟੇਕ, ਮੇਰੇ ਪਿਆਰੇ." (ਬਿਲਾ ਮਃ ੫) ਸ਼ਬਦ ਗਾਉਣ ਦੀ ਹਦਾਇਤ ਹੈ.
informal. fool, foolish, simpleton, silly, nonsense
silly remark or talk, inanity
ਫ਼ਾ. [یافت] ਵਿ- ਪਾਇਆ. ਪ੍ਰਾਪਤ ਕੀਤਾ. ਲੱਭਿਆ. "ਯਾਫਤਜ਼ ਨਾਨਕ ਗੁਰੂ ਗਬਿੰਦਸਿੰਘ." ਦੇਖੋ, ਸਿੱਕਾ ਅਤੇ ਦੇਗ ਤੇਗ ਫ਼ਤਹ਼। ੨. ਸੰਗ੍ਯਾ- ਪ੍ਰਾਪਤੀ. ਆਮਦਨੀ.
ਫ਼ਾ. [یافتن] ਕ੍ਰਿ- ਪਾਉਣਾ. ਪ੍ਰਾਪਤ ਕਰਨਾ. ਲੱਭਣਾ.