ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਹਲ਼ਟ
ਰਹਿਨ , mortgage
ਅ਼. [رحیم] ਰਹ਼ੀਮ. ਵਿ- ਰਹ਼ਮ ਕਰਨ ਵਾਲਾ. ਕ੍ਰਿਪਾਲੁ। ੨. ਸੰਗ੍ਯਾ- ਕ੍ਰਿਪਾਲੁ ਕਰਤਾਰ. "ਕਰੀਮਾ ਰਹੀਮਾ ਅਲਾਹ ਤੂ ਗਨੀ." (ਤਿਲੰ ਨਾਮਦੇਵ) ੩. ਦਸਮਗ੍ਰੰਥ ਵਿੱਚ ਮੁਹੰਮਦਸਾਹਿਬ ਲਈ ਭੀ ਰਹੀਮ ਸ਼ਬਦ ਵਰਤਿਆ ਹੈ. "ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ, ਰਾਮ ਰਹੀਮ ਭਲੀ ਬਿਧਿ ਧ੍ਯਾਯੋ." (ਵਿਚਿਤ੍ਰ) "ਰਾਮ ਰਹੀਮ ਉਬਾਰ ਨ ਸਾਕਹਿ." (ਹਜਾਰੇ ੧੦) ੪. ਖ਼ਾਨਖ਼ਾਨਾ ਦਾ ਤਖ਼ੱਲੁਸ. ਦੇਖੋ, ਅਬਦੁਲਰਹੀਮਖਾਨ.
ਸੰਗ੍ਯਾ- ਇੱਖ ਦਾ ਰਸ। ੨. ਵਰਜਨ ਅਰਥ ਵਿੱਚ ਆਗ੍ਯਾ. ਰੁਕ. ਹਟ. "ਇਨ ਸੰਗਤਿ ਤੇ ਤੂੰ ਰਹੁ ਰੇ." (ਕੇਦਾ ਮਃ ੪) "ਰਹੁ ਰਹੁ ਰੀ ਬਹੁਰੀਆ, ਘੁੰਘਟੁ ਜਿਨਿ ਕਾਢੈ." (ਆਸਾ ਕਬੀਰ) ੩. ਰਹਿ. ਨਿਵਾਸ ਕਰ.
ਦੇਖੋ, ਰਹਰਾਸ ਅਤੇ ਰਹਿਰਾਸ.
ਦੇਖੋ, ਰਹੁਰੀਤਿ.
ਹਰ੍ਸ ਸਹਿਤ ਹੁੰਦਾ ਹੈ. ਹਰ੍ਸਵੰਤ. ਦੇਖੋ, ਰਹਸਨਾ. "ਜਨ ਨਾਨਕ ਗੁਰ ਮਿਲਿ ਰਹਸੈ ਜੀਉ." (ਮਾਝ ਮਃ ੪) "ਦਾਗੜਦੀ ਦੇਵ ਰਹਸੰਤ." (ਰਾਮਾਵ) ਦੇਵਤੇ ਪ੍ਰਸੰਨ ਹੁੰਦੇ ਹਨ.
ਇੱਕ ਦਰਖਤ, ਜਿਸ ਨੂੰ ਰਹੀੜਾ, ਰੋਹੀੜਾ ਅਤੇ ਲਹੂੜਾ ਭੀ ਆਖਦੇ ਹਨ, ਸੰ. रोहित. ਇਹ ਪਲਾਸ (ਢੱਕ) ਜਾਤਿ ਵਿੱਚੋਂ ਹੈ. ਇਸ ਨੂੰ ਬਸੰਤ ਰੁੱਤ ਵਿੱਚ ਕੇਸੂ ਜੇਹੇ ਫੁੱਲ ਲਗਦੇ ਹਨ. ਇਸ ਦੀ ਲੱਕੜ ਸਰੰਗੀ ਆਦਿ ਸਾਜ ਬਣਾਉਣ ਦੇ ਕੰਮ ਆਉਂਦੀ ਹੈ. ਦੇਖੋ, ਘਵਿੰਡੀ.