ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਇਸ ਦਾ ਬਹੁ ਵਚਨ. "ਇਨ ਸਿਉ ਪ੍ਰੀਤਿ ਕਰੀ ਘਨੇਰੀ." (ਆਸਾ ਮਃ ੫) ੨. ਸੰ. इन ਸੰਗ੍ਯਾ- ਸੂਰਜ। ੩. ਸ੍ਵਾਮੀ. ਮਾਲਿਕ.


ਅ਼. [اِنشاء] ਸੰਗ੍ਯਾ- ਲੇਖ. ਲਿਖਤ. ਲਿਪਿ. ਤਹਰੀਰ। ੨. ਰਚਨਾ. ਤਸਨੀਫ.


ਅ਼. [انسان] ਸੰਗ੍ਯਾ- ਆਦਮੀ. ਮਨੁੱਖ.


ਅ਼. [انساف] ਇਨਸਾਫ਼. ਸੰਗ੍ਯਾ- ਨਿਸਫ਼ ਨਿਸਫ਼ (ਅੱਧੋ ਅੱਧ) ਕਰਨ ਦੀ ਕ੍ਰਿਯਾ. ਦੋ ਖੰਡ ਕਰਨਾ. ੨. ਸੱਚ ਤੇ ਝੂਠ ਨਿਤਾਰਨਾ. ਨ੍ਯਾਯ. ਨਿਆਂ.


ਅ਼. [اِنحراف] ਇਨਹ਼ਿਰਾਫ਼. ਮੂੰਹ ਫੇਰਨ ਦੀ ਕ੍ਰਿਯਾ. ਬੇਮੁਖ ਹੋਣਾ। ੨. ਹੁਕਮ ਫੇਰਨਾ. ਨਾਫ਼ਰਮਾਨੀ ਕਰਨੀ.


ਅ਼. [اِنکار] ਸੰਗ੍ਯਾ- ਅੰਗੀਕਾਰ ਕਰਨ ਦਾ ਅਭਾਵ. ਅਸ੍ਵੀਕਾਰ. ਨਾ ਮਨਜੂਰੀ. ਨਾਂਹ.


ਅ਼. [انفراغ] ਸੰਗ੍ਯਾ- ਵੇਲ੍ਹ. ਛੁੱਟੀ. ਇਸ ਦਾ ਮੂਲ ਫ਼ਰਾਗ਼ਤ ਹੈ.


ਅ਼. [انبساط] ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. ਇਸ ਦਾ ਮੂਲ ਬਸਤ਼ (ਖੁਲ੍ਹ ਆਜ਼ਾਦੀ) ਹੈ.