ਜੈਨੀ ਅਮਰ ਸਿੰਘ ਦਾ ਰਚਿਆ ਸੰਸਕ੍ਰਿਤ ਸ਼ਲੋਕਾਂ ਵਿੱਚ ਇੱਕ ਕੋਸ਼, ਜਿਸ ਵਿੱਚ ਇੱਕ ਇੱਕ ਵਰਗ ਦੇ ਨਾਉਂ ਜੁਦੇ ਜੁਦੇ ਖੰਡਾਂ ਵਿੱਚ ਵਿੱਚ ਲਿਖੇ ਹਨ. ਭਾਈ ਸੰਤੋਖ ਸਿੰਘ ਜੀ ਨੇ ਇਸ ਕੋਸ਼ ਦਾ ਹਿੰਦੀ ਉਲਥਾ ਸਭ ਦੇ ਲਾਭ ਲਈ ਕੀਤਾ ਹੈ, ਜਿਸ ਦਾ ਨਾਉਂ "ਨਾਮਕੋਸ਼" ਹੈ. ਇਸ ਦੇ ਦੋਹੇ ੨੦੪੪ ਹਨ. ਭਾਈ ਸਾਹਿਬ ਨੇ ਇਸ ਦੇ ਰਚਣ ਦਾ ਸੰਮਤ ਨਹੀਂ ਦਿੱਤਾ ਕੇਵਲ ਅੰਤ ਵਿੱਚ ਲਿਖਿਆ ਹੈ-#"ਜਮਨਾ ਤਟ ਜੋ ਬੂਰੀਆ ਗ੍ਰੰਥ ਕਰਨ ਲਗ ਤਾਹਿ।#ਆਨ ਸੁਧਾਸਰ ਤੀਰ ਪਰ ਕਰੀ ਸਮਾਪਤਿ ਯਾਹਿ."
ਸੰ. ਅਮਰ੍ਸ. ਸੰਗ੍ਯਾ- ਮ੍ਰਿਸ (ਖਿਮਾ) ਦਾ ਅਭਾਵ. ਗੁੱਸਾ. ਕ੍ਰੋਧ.
ਸੰ. ਅਮਰ੍ਸਣ. ਸੰਗ੍ਯਾ- ਕ੍ਰੋਧ ਦਾ ਭਾਵ. ਕ੍ਸ਼੍ਮਾ (ਖਿਮਾ) ਦਾ ਅਭਾਵ. "ਅਤੁਲ ਅਮਰਖਣ ਧਰਮਧੁਜੇ." (ਅਕਾਲ)
ਸੰ. अमर्त. ਵਿ- ਮਰਣ ਰਹਿਤ। ੨. ਸੰ. अमृत- ਅਮ੍ਰਿਤ. ਸੰਗ੍ਯਾ- ਸੁਧਾ. ਇੱਕ ਅਮਰ ਕਰਣ ਵਾਲਾ ਪਦਾਰਥ, ਜੋ ਸਮੁੰਦਰ ਵਿੱਚੋਂ ਨਿਕਲਿਆ ਦੱਸਿਆ ਜਾਂਦਾ ਹੈ। ੩. ਦੇਖੋ, ਅਮ੍ਰਿਤ.
nan
ਸੰ. ਅਮਰਤ੍ਵ. ਸੰਗ੍ਯਾ- ਅਮਰਪਣਾ. ਅਮਰਤਾ. "ਅਮਰ ਦਾਸ ਅਮਰਤੁ ਛਤ੍ਰ ਗੁਰੁ ਰਾਮਹਿ ਦੀਅਉ." (ਸਵੈਯੇ ਮਃ ੫. ਕੇ)
ਸਿੱਖ ਕੌਮ ਦੇ ਤੀਜੇ ਸਤਿਗੁਰੂ, ਜਿਨ੍ਹਾਂ ਦਾ ਜਨਮ ਵੈਸਾਖ ਸੁਦੀ ੧੪. ਸੰਮਤ ੧੫੩੬ (੧੦ ਜੇਠ ੧੫੩੬, ੫. ਮਈ ਸਨ ੧੪੭੯) ਨੂੰ ਬਾਸਰਕੇ ਪਿੰਡ, ਤੇਜਭਾਨ (ਤੇਜੋ) ਭੱਲੇ ਖਤ੍ਰੀ ਦੇ ਘਰ ਮਾਤਾ ਸੁਲਖਣੀ (ਲਛਮੀ) ਤੋਂ ਹੋਇਆ. ੧੧. ਮਾਘ ਸੰਮਤ ੧੫੫੯ ਨੂੰ ਸ਼੍ਰੀ ਮਤੀ ਮਨਸਾ ਦੇਵੀ ਜੀ ਨਾਲ ਵਿਆਹ ਹੋਇਆ, ਜਿਸ ਤੋਂ ਬੀਬੀ ਦਾਨੀ ਅਤੇ ਭਾਨੀ, ਬਾਬਾ ਮੋਹਨ ਅਤੇ ਮੋਹਰੀ ਜੀ ਜਨਮੇ. ਸੰਮਤ ੧੫੯੭ ਵਿੱਚ ਆਪ ਸ਼ਰੀ ਗੁਰੂ ਅੰਗਦ ਜੀ ਦੇ ਸਿੱਖ ਹੋਏ, ਐਸੀ ਕਠਿਨ ਨਿਸਕਾਮ ਸੇਵਾ ਕੀਤੀ ਜਿਸ ਤੋਂ ਦੂਜੇ ਸਤਿਗੁਰੂ ਜੀ ਨੇ ਪ੍ਰਸੰਨ ਹੋਕੇ ਇਨ੍ਹਾਂ ਨੂੰ ੩. ਵੈਸਾਖ ਸੰਮਤ ੧੬੦੯ ਨੂੰ ਗੁਰੁਗੱਦੀ ਬਖਸ਼ੀ.#ਆਪ ਨੇ ਸਿੰਘਾਸਨ ਤੇ ਵਿਰਾਜਕੇ ਸਿੱਖ ਧਰਮ ਦਾ ਉੱਤਮ ਪ੍ਰਚਾਰ ਕੀਤਾ. ਦੇਸ਼ ਦੇਸ਼ਾਂਤਰਾਂ ਵਿੱਚ ਪ੍ਰਚਾਰਕ ਭੇਜੇ ਅਤੇ ਧਰਮਸ਼ਾਲਾਂ ਥਾਪੀਆਂ.¹ ਇੱਕ ਪੰਗਤਿ ਵਿੱਚ ਭੋਜਨ ਛਕਣ ਦੀ ਰੀਤੀ ਚਲਾਕੇ ਪਰਸਪਰ ਦੀ ਗਿਲਾਨੀ ਮਿਟਾਈ. ਅੰਮ੍ਰਿਤਸਰ ਜੀ ਦੀ ਥਾਂ ਆਪ ਨੇ ਹੀ ਗੁਰੂ ਰਾਮਦਾਸ ਜੀ ਨੂੰ ਦੱਸਕੇ ਤਾਲ ਬਣਾਉਣ ਦੀ ਆਗ੍ਯਾ ਦਿੱਤੀ ਸੀ. ਗੋਇੰਦਵਾਲ ਨੂੰ ਭਾਰੀ ਰੌਣਕ ਦਿੱਤੀ. ਰੋਗੀਆਂ ਦੇ ਰੋਗ ਦੂਰ ਕਰਣ ਦੇ ਯਤਨ ਕੀਤੇ. ਸਭ ਦੇ ਹਿਤ ਲਈ ਸੰਮਤ ੧੬੧੬ ਵਿੱਚ ਚੁਰਾਸੀ ਪੌੜੀਆਂ ਦੀ ਬਾਵਲੀ ਰਚੀ. ਭਾਦੋਂ ਸੁਦੀ ੧੫. ਸੰਮਤ ੧੬੩੧ (੨ ਅੱਸੂ ਸੰਮਤ ੧੬੩੧, ੧. ਸਤੰਬਰ ਸਨ ੧੫੭੪) ਨੂੰ ਆਪ ਜੋਤੀਜੋਤਿ ਸਮਾਏ. ੨੨ ਵਰ੍ਹੇ ੫. ਮਹੀਨੇ ਗੁਰਿਆਈ ਕੀਤੀ ਅਤੇ ੯੫ ਵਰ੍ਹੇ ੩. ਮਹੀਨੇ ੨੩ ਦਿਨ ਸਾਰੀ ਅਵਸਥਾ ਭੋਗੀ. "ਗੁਰੁ ਅਰਮਦਾਸ ਜਿਨਿ ਸੇਵਿਓ ਤਿਨਿ ਦੁਖ ਦਰਿਦ੍ਰ ਪਰਹਰ ਪਰੈ."#(ਸਵੈਯੇ ਮਃ ੩. ਕੇ)
ਗੁਰੁ ਅਮਰਦਾਸ ਨੇ. "ਗੁਰੁ ਅਮਰਦਾਸਿ ਕਰਤਾਰੁ ਕੀਅਉ ਵਸਿ." (ਸਵੈਯੇ ਮਃ ੪. ਕੇ)
ਸ਼ਿਵ ਦਾ ਅਸਥਾਨ, ਜੋ ਕਸ਼ਮੀਰ ਦੇ ਇਲਾਕੇ ਵਿੱਚ ਹੈ. ਸ਼ਰੀ ਨਗਰ ਤੋਂ ਪੂਰਵ ਵੱਲ ਮਟਨ ਦੇ ਰਸਤੇ ਵੈਤਰਨੀ ਨਦੀ ਲੰਘਕੇ ਹਿਮਾਲਯ ਦੀ ਧਾਰਾ ਵਿੱਚ ਇੱਕ ਗੁਫਾ ਹੈ, ਜਿਸ ਦੇ ਉੱਪਰ ਛਿਦ੍ਰ ਹੈ. ਇਸ ਸੁਰਾਖ ਦੇ ਰਸਤੇ ਜੋ ਪਾਣੀ ਟਪਕਦਾ ਹੈ, ਉਹ ਅਤੀ ਸਰਦੀ ਦੇ ਕਾਰਣ ਬਰਫ ਦੀ ਢੇਰੀ ਬਣ ਜਾਂਦਾ ਹੈ, ਜਿਸ ਨੂੰ ਲੋਕ ਸ਼ਿਵਲਿੰਗ ਜਾਣਕੇ ਪੂਜਦੇ ਹਨ. ਇਸ ਥਾਂ ਸਾਉਣ ਸੁਦੀ ੧੫. ਨੂੰ ਮੇਲਾ ਭਰਦਾ ਹੈ. ਸਰਦੀ ਵਿੱਚ ਏਥੇ ਬਹੁਤ ਬਰਫ ਪੈ ਜਾਣ ਕਰਕੇ ਕੋਈ ਨਹੀਂ ਰਹਿ ਸਕਦਾ. ਇਸ ਥਾਂ ਦੀ ਬੁਲੰਦੀ ੧੫੦੦੦ ਫੁਟ ਹੈ। ੨. ਬੰਬਈ ਦੇ ਇਲਾਕੇ ਇੱਕ ਪਿੰਡ, ਜੋ ਜਿਲੇ ਥਾਨਾ ਵਿੱਚ ਹੈ, ਇਸ ਥਾਂ ਸ਼ਿਵ ਦਾ ਇੱਕ ਪ੍ਰਸਿੱਧ ਮੰਦਿਰ ਹੈ, ਜੋ ਸੰਮਤ ੧੧੦੮ ਵਿੱਚ ਬਣਿਆ ਹੈ. ਇਥੇ ਸ਼ਿਵਰਾਤ੍ਰੀ ਦਾ ਭਾਰੀ ਮੇਲਾ ਹੁੰਦਾ ਹੈ। ੩. ਇੰਦ੍ਰ, ਜੋ ਅਮਰ (ਦੇਵਤਿਆਂ ਦਾ) ਨਾਥ (ਸ੍ਵਾਮੀ) ਹੈ.
ਸੰਗ੍ਯਾ- ਇੰਦ੍ਰ. ਦੇਵਰਾਜ. ਸੁਰਪਤਿ.
nan
ਸੰਗ੍ਯਾ- ਆਤਮਗ੍ਯਾਨ. "ਅਮਰ ਪਦਾਰਥ ਤੇ ਕਿਰਤਾਰਥ." (ਭੈਰ ਮਃ ੧)