ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪੀਣ ਵਾਲਾ ੨. ਸ਼ਰਾਬ ਪੀਣ ਵਾਲਾ.


ਦੇਖੋ, ਪ੍ਯਾਜ.


ਫ਼ਾ. [پیاز] ਸੰਗ੍ਯਾ- ਗਠਾ. ਰੁੱਪਾ. ਸੰ. ਪਲਾਂਡੁ.


ਦੇਖੋ, ਪਯਾਣ ਅਤੇ ਪ੍ਰਯਾਣ.


ਫ਼ਾ. [پیادہ] ਪਯਾਦਹ. ਸੰਗ੍ਯਾ- ਪੈਦਲ. ਸੰ. ਪਦਾਤਿ. ਪੈਦਲ ਸਿਪਾਹੀ। ੨. ਅਫੀਮੀਆਂ ਦੇ ਸੰਕੇਤ ਵਿੱਚ ਅਫੀਮ ਦਾ ਛੋਟਾ ਮਾਵਾ, ਜੋ ਮੁਕੱਰਰ ਵੇਲੇ ਦੀ ਅਫ਼ੀਮ ਖਾਣ ਪਿੱਛੋਂ ਖਾਧਾਜਾਵੇ. ਭਾਵ ਇਹ ਹੁੰਦਾ ਹੈ ਕਿ ਪਯਾਦੇ ਦੀ ਤਰਾਂ ਜਾਕੇ ਅਮਲ (ਨਸ਼ੇ) ਨੂੰ ਸੱਦ ਲਿਆਵੇ. ਅਫੀਮੀਆਂ ਦੀ ਬੋਲੀ ਵਿੱਚ ਇਸ ਦਾ ਨਾਮ "ਪਿਆਦਾ ਦੌੜਾਉਣਾ" ਹੈ। ੩. ਸ਼ਤਰੰਜ ਦਾ ਛੋਟਾ ਮੋਹਰਾ.; ਦੇਖੋ, ਪਿਆਦਾ.