Meanings of Punjabi words starting from ਪ

ਫ਼ਾ. [پیالہ] ਪਯਾਲਹ. ਸੰਗ੍ਯਾ- ਕਟੋਰਾ. ਪਾਤ੍ਰ. "ਇਹੁ ਪਿਰਮਪਿਆਲਾ ਖਸਮ ਕਾ." (ਵਾਰ ਰਾਮ ੧. ਮਃ ੩) ੨. ਤੋੜੇਦਾਰ ਅਤੇ ਪਥਰਕਲਾ ਬੰਦੂਕ ਦਾ, ਪਿਆਲੇ ਦੀ ਸ਼ਕਲ ਦਾ, ਉਹ ਅਸਥਾਨ, ਜਿਸ ਵਿੱਚ ਬਾਰੂਦ ਰੱਖੀਦਾ ਹੈ, ਜੋ ਤੋੜੇ ਦੀ ਅਗਨਿ ਅਥਵਾ ਪਥਰੀ ਦੇ ਚਿੰਗਾੜੇ ਤੋਂ ਮੱਚ ਉਠਦਾ ਹੈ. ਪਿਆਲੇ ਦੀ ਅੱਗ ਛੋਟੇ ਛੇਕ ਵਿੱਚਦੀਂ ਬੰਦੂਕ ਦੀ ਕੋਠੀ ਵਿੱਚ ਪਹੁਚਦੀ ਹੈ। ੩. ਵਿ- ਪਿਲਾਉਣ ਵਾਲਾ. ਪਾਨ ਕਰਾਉਣ ਵਾਲਾ. "ਪੰਜ ਪਿਆਲੇ ਪੰਜ ਪੀਰ, ਛਠਵਾਂ ਪੀਰ ਬੈਠਾ ਗੁਰੁਭਾਰੀ." (ਭਾਗੁ) ਅਮ੍ਰਿਤ ਪਿਲਾਉਣ ਵਾਲੇ ਪੰਜ ਗੁਰੂ.; ਦੇਖੋ, ਪਿਆਲਾ.


ਕ੍ਰਿ- ਬੰਦੂਕ ਦੇ ਪਿਆਲੇ ਦੀ ਬਾਰੂਦ ਦਾ ਬਿਨਾ ਕੋਠੀ ਨੂੰ ਅੱਗ ਦਿੱਤੇ ਮੱਚਜਾਣਾ. ਦੇਖੋ, ਪਿਆਲਾ ੨.


ਪਾਤਾਲ ਮੇਂ। ੨. ਪਿਲਾਕੇ. ਪਾਨ ਕਰਾਕੇ.


ਵਿ- ਪੈਨੀ. ਤਿੱਖੀ। ੨. ਬਾਰੀਕ. ਸੂਖਮ. "ਖੰਨਿਅਹੁ ਤਿਖੀ ਬਹੁਤ ਪਿਈਣੀ." (ਸੂਹੀ ਫਰੀਦ)


ਸੰ. पिश. ਧਾ- ਟੁਕੜੇ ਕਰਨਾ. ਚੀਰਨਾ, ਤਿਆਰ ਕਰਨਾ। ੨. पिप. ਧਾ- ਪੀਹਣਾ, ਚੂਰਨ ਕਰਨਾ.


ਸੰ. ਪਿਸ੍ਟ. ਵਿ- ਪੀਠਾ ਹੋਇਆ। ੨. ਪਿਸ੍ਟਿ ਸੰਗ੍ਯਾ- ਪੀਠੀ. ਮਾਂਹ ਮੂੰਗੀ ਆਦਿ ਦੀ ਭਿੱਜੀ ਹੋਈ ਦਾਲ ਨੂੰ ਸਿਲ ਵੱਟੇ ਪੁਰ ਪੀਹਕੇ ਬਣਾਇਆ ਚੂਰਣ। ੩. ਪ੍ਰਿਸ੍ਟਿ. ਪਿੱਠ. ਪੀਠ. "ਕੋਈ ਧਰਤ ਜਾਇ ਲੈ ਪਿਸਟ ਪਾਨ." (ਦੱਤਾਵ) ਕੋਈ ਪਦਮਾਸਨ ਦੀ ਸਾਧਨਾ ਕਰਦਾ ਹੋਇਆ ਪਿੱਠ ਪਿੱਛੋਂਦੀ ਹੱਥ ਲੈ ਜਾਕੇ ਰਖਦਾ ਹੈ.


ਦੇਖੋ, ਪਿਸਟ.


ਅੰ. Pistol. ਸੰਗ੍ਯਾ- ਪਿਸਤੋਲ. ਤਮੰਚਾ. "ਜੰਬੂਆ ਪਿਸਟਲ ਹਥਨਾਲ ਜਬਰ." (ਸਲੋਹ)