ਸੰਗ੍ਯਾ- ਅਮਰ- ਅੰਤਕ. ਦੇਵਤਿਆਂ ਦਾ ਅੰਤ ਕਰਣ ਵਾਲਾ. ਦੈਤ. ਰਾਖਸ. "ਅਮਰਾਂਤਕ ਸੀਸ ਕੀ ਓਰ ਹੂਅੰ. "(ਕੱਛਾਵ) ਸਮੁੰਦਰ ਰਿੜਕਨ ਵੇਲੇ ਦੈਤ ਵਾਸੁਕੀ ਨਾਗ ਦੇ ਸਿਰ ਵੱਲ ਹੋਏ.
ਵਿ- ਮ੍ਰਿਤਯੁ ਰਹਿਤ. ਅਮਰ ਹੋਇਆ। ੨. ਅੱਪੜਿਆ. ਪਹੁੰਚਿਆ. "ਕਿਸ ਜਾਤਿ ਤੇ ਕਿਸ ਪਦਹਿ ਅਮਰਿਓ." (ਕੇਦਾ ਰਵਦਾਸ)
ਸੰ. अमृत ध्वनि. ਹਰਿ ਕੀਰਤਨ ਦੀ ਧ੍ਵਨਿ। ੨. ਇੱਕ ਮਾਤ੍ਰਿਕ ਛੰਦ. ਲੱਛਣ- ਛੀ ਚਰਣ. ਪਹਿਲੇ ਦੋ ਚਰਣ ਦੋਹਾ, ਪਿਛਲੇ ਚਾਰ ਚਰਣ ਚੌਬੀਹ ਚੌਬੀਹ ਮਾਤ੍ਰਾ ਦੇ, ਜਿਨ੍ਹਾਂ ਵਿੱਚ ਅੱਠ ਅੱਠ ਮਾਤ੍ਰਾ ਉੱਪਰ ਤਿੰਨ ਤਿੰਨ ਅਨੁਪ੍ਰਾਸ ਹੋਣ. ਅਤੇ ਦੋਹੇ ਦਾ ਅੰਤਿਮ ਪਦ ਸਿੰਘਾਵਲੋਕਨ ਨ੍ਯਾਯ ਕਰਕੇ ਤੀਜੀ ਤੁਕ ਦੇ ਮੁੱਢ, ਅਤੇ ਦੋਹੇ ਦੇ ਆਦਿ ਦਾ ਪਦ ਛੀਵੀਂ ਤੁਕਦੇ ਅੰਤ ਆਵੇ. ਇਹ ਛੰਦ ਖਾਸ ਕਰਕੇ ਵੀਰ ਰਸ ਦੇ ਕਾਵ੍ਯ ਲਈ ਵਰਤੀਦਾ ਹੈ.#ਉਦਾਹਰਣ-#ਥਲ ਥਲ ਦਲ ਖਲਭਲ ਪਰ੍ਯੋ, ਲੋਥ ਉਲੱਥਪਲੱਥ,#ਜਸਵਾਰੀ ਕੋ ਫਿਰਤ ਹੈ, ਹਾਥੀ ਹੱਥ ਪ੍ਰਮੱਥ, -#ਹੱਥ ਪ੍ਰਮੱਥਥ, ਥਕਿਤ ਨ ਪੱਥਥ, ਥਿਤ ਜਂਹਿ ਜੁਥੱਥ,#ਥਲ ਥਲ ਗੁਥੱਥ, ਥਿਰਤ ਨ ਸਥੱਥ, ਥਰ ਥਰ ਗੁਥੱਥ,#ਥਕਤ ਨ ਕਿਥੱਥ, ਥਿਰ ਥਿਰ ਚਿੱਥਥ, ਬਪੁ ਉਪਲੱਥਥ,#ਥੁਰਿਯਨ ਮੱਥਥ, ਥਕਤ ਪਰੱਥਥ, ਮਲ ਦਲ ਥਲ ਥਲ. (ਗੁਪ੍ਰਸੂ)
nan
ਵਿ- ਮ੍ਰਿਤ੍ਯੁ ਰਹਿਤ. ਅਮਰ. ਮੌਤ ਤੋਂ ਬਿਨਾ.
ਦੇਖੋ. ਅੰਬਰੀਕ. "ਮਾਰੀਦਾ ਅਮਰੀਕ ਛੁਡਾਇਆ." (ਭਾਗੁ)
ਇਹ ਮਘਿਆਣੇ ਪਿੰਡ ਦਾ ਵਸਨੀਕ ਜੰਬਰ ਗੋਤ ਦਾ ਪ੍ਰੇਮੀ ਸੀ. ਇਸ ਨੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ, ਅਤੇ ਆਨੰਦਪੁਰ ਦੇ ਧਰਮਯੁੱਧ ਵਿੱਚ ਵਡੀ ਵੀਰਤਾ ਦਿਖਾਈ.
nan
nan
nan