ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਿਖਾਈ ਦਿੰਦਾ ਹੈ. ਨਜਰ ਆਉਂਦਾ ਹੈ. "ਦ੍ਰਿਸਟੰਤ ਏਕੋ ਸੁਨੀਅੰਤ ਏਕੋ." (ਵਾਰ ਜੈਤ) ੨. ਦੇਖਦਾ. ਤੱਕਦਾ. "ਨਹ ਦ੍ਰਿਸਟੰਤਿ ਜਮਦੂਤਨਹ." (ਸਹਸ ਮਃ ੫)


ਸੰਗ੍ਯਾ- ਨਜਰਬੰਦ. ਤੰਤ੍ਰਸ਼ਾਸਤ੍ਰ ਅਨੁਸਾਰ ਏਜਹੀ ਕ੍ਰਿਯਾ, ਜਿਸ ਤੋਂ ਲੋਕਾਂ ਦੀਆਂ ਅੱਖਾਂ#ਯਥਾਰਥ ਵਸਤੁ ਨ ਦੇਖ ਸਕਣ, ਕਿੰਤੂ ਹੋਰ ਦਾ ਹੋਰ ਵੇਖਣ. "ਦ੍ਰਿਸਟਿਬੰਦ ਕਰਤੀ ਅਸ ਭਈ." (ਚਰਿਤ੍ਰ ੩੫੧) ੨. ਹੱਥ ਦੀ ਅਜੇਹੀ ਚਾਲਾਕੀ ਕਿ ਖੇਡ ਦੀ ਅਸਲੀਯਤ ਨੂੰ ਲੋਕਾਂ ਦੀ ਅੱਖ ਨਾ ਤਾੜ ਸਕੇ.


ਸੰ. दृशि ਅਤੇ दृशी. ਸੰਗ੍ਯਾ- ਦ੍ਰਿਸ੍ਟਿ. ਨਜਰ। ੨. ਪ੍ਰਕਾਸ਼. ਚਮਕ। ੩. ਸ਼ਾਸਤ੍ਰ। ੪. ਨੇਤ੍ਰ.