ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پِسر] ਸੰਗ੍ਯਾ- ਪੁਤ੍ਰ. ਬੇਟਾ. "ਪਿਸਰ ਪਦਰ ਬਿਰਾਦਰਾ." (ਤਿਲੰ ਮਃ ੧)


ਫ਼ਾ. ਪਿਸਰ (ਪੁਤ੍ਰ) ਦਾ ਬਹੁਵਚਨ. ਬੇਟੇ.


ਫ਼ਾ. [پیشواز] ਪੇਸ਼ਵਾਜ਼. ਸੰਗ੍ਯਾ- ਇਸਤ੍ਰੀਆਂ ਦਾ ਗੌਨ। ੨. ਕੁੜਤੀ ਨਾਲ ਸੀਤਾ ਹੋਇਆ ਬਹੁਤ ਕਲੀਆਂ ਦਾ ਘੱਗਰਾ. ਇਹ ਖ਼ਾਸ ਕਰਕੇ ਨੱਚਣ ਵਾਲੀਆਂ ਇਸਤ੍ਰੀਆਂ ਦਾ ਪਹਿਰਾਵਾ ਹੈ.


ਪਿਸਵਾਕੇ. ਪਿਹਾਕੇ.


ਸੰਗ੍ਯਾ- ਪੀਹਣ ਦੀ ਕ੍ਰਿਯਾ। ੨. ਪੀਹਣ ਦੀ ਮਜ਼ਦੂਰੀ.


ਸੰਗ੍ਯਾ- ਜੋ ਪਿਸ਼ਿਤ (ਮਾਸ) ਅਚ (ਖੰਦਾ) ਹੈ. ਪਿਸ਼ਾਚ. ਮਾਂਸਾਹਾਰੀ ਜੀਵ। ੨. ਦੇਵਤਿਆਂ ਦੀ ਇੱਕ ਜਾਤਿ, ਜੋ ਯਕ੍ਸ਼ਾਂ ਤੋਂ ਘਟੀਆ ਹੈ. "ਕਈ ਕੋਟਿ ਜਖ੍ਤ ਕਿੰਨਰ ਪਿਸਾਚ." (ਸੁਖਮਨੀ) ੩. ਭੂਤ. ਪ੍ਰੇਤ। ੪. ਪੰਜਾਬ ਵਿੱਚ ਰਹਿਣ ਵਾਲੀ ਇੱਕ ਪੁਰਾਤਨ ਕ਼ੌਮ.