ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕਿਰਣ ਵਾਲਾ. ਅੰਸ਼ੁਮਾਨ। ੨. ਸੰਗ੍ਯਾ- ਚੰਦ੍ਰਮਾ. "ਸਹਜਿ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ." (ਸਵੈਯੇ ਮਃ ੨. ਕੇ) ਗੁਰੁ ਨਾਨਕ ਚੰਦ੍ਰਮਾ ਦੀ ਅਮ੍ਰਿਤ ਬਾਣੀ ਤੋਂ ਆਪ ਨੇ ਸ਼ਾਂਤਿਭਾਵ ਸੰਗ੍ਰਹ ਕੀਤਾ ਹੈ। ੩. ਸੂਰਜ. "ਸਰਵਰ ਕਮਲ ਕਿਰਣਿ ਆਕਾਸੀ." (ਮਲਾ ਅਃ ਮਃ ੧) ੪. ਕਿਰਣਾਂ ਨਾਲ। ੫. ਕਿਰਣਾਂ ਵਿੱਚ. "ਕੀਰਤਿ ਰਵਿ ਕਿਰਣਿ ਪ੍ਰਗਟ ਸੰਸਾਰਾ." (ਸਵੈਯੇ ਮਃ ੩. ਕੇ) ਸੂਰਜ ਦੀ ਕਿਰਣਾਂ ਵਿੱਚ ਆਪ ਦੀ ਕੀਰਤਿ ਚਮਕ ਰਹੀ ਹੈ। ੬. ਨਦੀ, ਕਿਉਂਕਿ ਉਸ ਦਾ ਪਾਣੀ ਪਹਾੜਾਂ ਤੋਂ ਕਿਰਕੇ (ਸ੍ਰਵਕੇ) ਨਿਕਲਦਾ ਹੈ. "ਸਾਤ ਸਮੁੰਦ ਜਾਂਕੀ ਹੈ ਕਿਰਣੀ." (ਬੰਨੋ)


ਸੰ. कृत्य ਕ੍ਰਿਤ੍ਯ. ਸੰਗ੍ਯਾ- ਕਰਮ. ਕੰਮ. "ਧਰਮਕਿਰਤ ਕਰ ਸੰਤਨ ਸੇਵੈ." (ਗੁਪ੍ਰਸੂ) ੨. ਕ੍ਰਿਤਿ. ਕਰਣੀ. ਕਰਤੂਤ. "ਸਿਰਿ ਸਿਰਿ ਕਿਰਤ ਵਿਹਾਣੀਆ." (ਮਾਰੂ ਮਃ ੫. ਅੰਜੁਲੀ) ੩. ਵਿ- ਕ੍ਰਿਤ. ਕੀਤਾ- ਹੋਇਆ. ਕਰਿਆ। ੪. ਦੇਖੋ, ਕਿਰਤਿ.


ਕ੍ਰਿਤ ਕਰਮਾਂ ਦੇ ਸੰਜੋਗ ਨਾਲ. ਕਰਮਾਂ ਦਾ ਪ੍ਰੇਰਿਆ ਹੋਇਆ. ਭਾਵੀ ਦਾ ਪ੍ਰੇਰਿਆ. "ਕਿਰਤਸੰਜੋਗੀ ਦੈਤਰਾਜੁ ਚਲਾਇਆ." ਭੈਰ ਅਃ ਮਃ ੩)


ਸੰ. कृतकर्म्मा ਵਿ- ਕੀਤੇ ਹਨ ਕਰਮ ਜਿਸ ਨੇ. "ਤੂੰ ਸੁਣਿ ਕਿਰਤਕਰੰਮਾ." (ਤੁਖਾ ਬਾਰਹਮਾਹਾ)


ਦੇਖੋ, ਕਿਰਤਿ ਕਿਰਤਿ.


ਦੇਖੋ, ਕ੍ਰਿਤਗ੍ਯ.


ਦੇਖੋ, ਕ੍ਰਿਤਘਨ.


ਦੇਖੋ, ਕੀਰਤਨ.


ਕ੍ਰਿਤ੍ਯੋਂ ਮੇਂ. ਕਰਮਾਂ ਵਿੱਚ. "ਕਿਰਤਨਿ ਜੁਰੀਆ." (ਸੂਹੀ ਮਃ ੫. ਪੜਤਾਲ)