ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਮਾਨ। ੨. ਅ਼. [امانہ] ਅਮਾਨਾ ਅਮਾਨਤ. "ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ." (ਆਸਾ ਮਃ ੫)


ਸੰ. अमानिन. ਵਿ- ਮਾਨ ਰਹਿਤ. ਮਾਨ ਦਾ ਤਿਆਗੀ. ਨਿਰਭਿਮਾਨ। ੨. ਸ੍ਵੈ ਸਤਕਾਰ ਦਾ ਤਿਆਗੀ. "ਬੁਰੀ ਅਮਾਨੀ ਰੀਤਿ." (ਗੁਪ੍ਰਸੂ)


ਵਿ- ਮਿਣਤੀ ਰਹਿਤ. ਜੋ ਮਿਣਿਆ ਨਾ ਜਾਵੇ। ੨. ਅਪ੍ਰਮਾਣ. ਅਤੋਲ.


ਦੇਖੋ, ਇਮਾਮ.


ਦੇਖੋ, ਇਮਾਮਾ.


ਸੰ. ਵਿ- ਮਾਇਆ ਰਹਿਤ। ੨. ਛਲ ਰਹਿਤ. ਨਿਸਕਪਟ.


ਬੁਰਾ ਮਾਰ੍‍ਗ (ਰਾਹ). ਕੁਮਾਰਗ. ਖੋਟਾ ਰਾਹ.


ਸੰਗ੍ਯਾ- ਕੁਮਾਰਗ ਵਿੱਚ. ਕੁਰਾਹੇ. "ਮਾਰਗੁ ਛੋਡਿ ਅਮਾਰਗਿ ਪਾਇ." (ਭੈਰ ਨਾਮਦੇਵ)


ਦੇਖੋ ਅੰਬਾਰੀ.


ਦੇਖੋ, ਆਮਾਲ.