ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤ੍ਰਿਵਰਗ. "ਨਮਸਤੰ ਤ੍ਰਿਬਰਗੇ." (ਜਾਪੁ)


ਸੰਗ੍ਯਾ- ਤ੍ਰਿਵਲੀ. ਪੇਟ ਤੇ ਪਏ ਹੋਏ ਤਿੰਨ ਵਲ. ਤ੍ਰਿਬਲੀ ਸ਼ਰੀਰ ਦੀ ਸ਼ੋਭਾ ਗਿਣੀਜਾਂਦੀ ਹੈ, ਕਿਉਂਕਿ ਤ੍ਰਿਬਲੀ ਨਾ ਬਹੁਤ ਦੁਬਲੇ ਦੇ ਅਤੇ ਨਾ ਬਹੁਤ ਮੋਟੇ ਦੇ ਹੁੰਦੀ ਹੈ। ੨. ਸੰਗੀਤ ਅਨੁਸਾਰ ਇੱਕ ਚੰਮਮੜ੍ਹਿਆ ਵਾਜਾ, ਜੋ ਇੱਕ ਪੁਕਾਰ ਦਾ ਲੰਮਾ ਡੌਰੂ ਹੈ। ੩. ਵਿ- ਤਿਹੁਰੀ (ਤਿੰਨ ਗੁਣੀ) ਹੈ ਤਾਕ਼ਤ ਜਿਸ ਵਿੱਚ.#"ਏਕ ਬਲੀ ਕੇ ਜੋਰ ਤੈਂ ਜਗ ਮੇ ਬਚੈ ਨ ਕੋਇ,#ਤੁਵ ਤ੍ਰਿਬਲੀ ਕੋ ਜੋਰ ਤੈਂ ਕੈਸੇ ਬਚਬੋ ਹੋਇ?"#ਇਸ ਥਾਂ ਤ੍ਰਿਬਲੀ ਸ਼ਬਦ ਵਿੱਚ ਸ਼ਲੇਸ ਹੈ.


ਵਿ- ਤਿੰਨ ਤਾਪ ਵਿਨਾਸ਼ਕ.


ਵਿ- ਤ੍ਰਿਵਿਧ. ਤਿੰਨ ਪ੍ਰਕਾਰ ਦਾ. ਤਿੰਨ ਤਰਹਿ.


ਦੇਖੋ, ਤ੍ਰਿਬਿਧ.


ਕਾਯਕ ਵਾਚਿਕ ਮਾਨਸਿਕ ਕਰਮ। ੨. ਉੱਤਮ ਮੱਧਮ ਮੰਦ ਕਰਮ. "ਤ੍ਰਿਬਿਧਿ ਕਰਮ ਕਮਾਈਐ." (ਸ੍ਰੀ ਮਃ ੧)


ਉੱਤਮ, ਮਧ੍ਯਮ, ਅਧਮ। ੨. ਸਾਤ੍ਵਿਕ, ਰਾਜਸ, ਤਾਮਸ। ੩. ਹਠਯੋਗ, ਕਰਮਯੋਗ, ਸਹਜਯੋਗ. "ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ." (ਰਾਮ ਅਃ ਮਃ ੧)


ਤਿੰਨ ਗੁਣਾਂ ਦੇ ਬੰਧਨ। ੨. ਸੰਚਿਤ, ਪ੍ਰਾਰਬਧ, ਕ੍ਰਿਯਮਾਣ ਕਰਮਾਂ ਦੇ ਬੰਧਨ. "ਤ੍ਰਿਬਿਧਿ ਬੰਧਨ ਤੂਟਹਿ ਗੁਰਸਬਦੀ." (ਮਾਝ ਅਃ ਮਃ ੩)


ਸਤ ਰਜ ਤਮਰੂਪ ਮਨ ਦੀ ਵ੍ਰਿੱਤੀ ਅਤੇ ਤ੍ਰਿਗੁਣਾਤਮਕ ਮਾਇਆ. "ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ." (ਮਾਝ ਅਃ ਮਃ ੩) ੨. ਦੇਖੋ, ਆਤਮਾ ਤ੍ਰਿਬਿਧਿ.


ਦੇਖੋ, ਤ੍ਰਿਬਿਧਜੋਗ.