ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਮਾਉਣ ਤੋਂ ਬਿਨਾ. ਜੋ ਸਮਾ (ਮੇਉ) ਨਾ ਸਕੇ. ੨. ਅਪ੍ਰਮਾਣ. ਬੇਅੰਤ. ਬੇਸ਼ੁਮਾਰ. ਦੇਖੋ, ਅੰਮਾਵਣ.


ਸੰ. अमृत- ਅਮ੍ਰਿਤ. ਸੰਗ੍ਯਾ- ਸੁਧਾ. ਪੀਯੂਸ. ਆਬੇਹਯਾਤ. "ਅਮਿਉ ਹਰਿਰਸ ਚੋਇਆ." (ਬਿਹਾ ਛੰਤ ਮਃ ੫) "ਅਮਿਅਸਰੋਵਰੋ ਪੀਉ ਹਰਿ ਹਰਿ ਨਾਮਾ." (ਬਿਹਾ ਛੰਤ ਮਃ ੫)


ਸੰਗ੍ਯਾ- ਅਮ੍ਰਿਤ ਸਮਾਨ ਜੀਵਨ ਦੇਣ ਵਾਲੀ ਨਜਰ. ਮਿਹਰ ਦੀ ਨਿਗਾਹ. "ਅਮਿਅ- ਦ੍ਰਿਸਟਿ ਸੁਭ ਕਰੈ ਹਰੈ ਅਘ." (ਸਵੈਯੇ ਮਃ ੨. ਕੇ)


ਵਿ- ਅਦੁਤੀ. ਲਾਸਾਨੀ. ਜਿਸ ਦੇ ਤੁੱਲ ਦੂਜਾ ਨਹੀਂ। ੨. ਸੰ. अमृक- ਅਮੁਕ. ਵਿ- ਫ਼ਲਾਂ. ਫ਼ਲਾਨਾ। ੩. ਸੰ. अमृक्त- ਅਮ੍ਰਿਕ੍ਤ. ਵਿ- ਸਲਾਮਤ.


ਵਿ- ਜੋ ਮਿਟੇ ਨਾ. ਅਟਲ.