ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਗੋਲ ਕੱਦੂ ਜੇਹਾ ਇੱਕ ਵਡੇ ਕ਼ੱਦ ਦਾ ਨਿੰਬੂ. ਜੰਬੀਰ. ਮਾਤੁਲੰਗ. Citrus Decumana.
ਸੰਗ੍ਯਾ- ਚਕ੍ਰ (ਖੇਤ) ਦੀ ਕੂਤ ਕਰਕੇ ਪੈਦਾਵਾਰ ਦੀ ਨਕ਼ਦੀ ਮੁਕ਼ੱਰਰ ਕਰਨ ਦੀ ਕ੍ਰਿਯਾ. ਫ਼ਸਲ ਦੀ ਵੰਡਾਈ ਦੀ ਥਾਂ ਨਕ਼ਦ ਲਗਾਨ.
ਸੰ. ਸੰਗ੍ਯਾ- ਪਹਾੜੀ ਤਿੱਤਰ, ਜੋ ਲਾਲ ਟੰਗਾਂ ਵਾਲਾ ਹੁੰਦਾ ਹੈ. Greek partridge. ਇਸ ਦੀ ਕਵੀਆਂ ਨੇ ਚੰਦ੍ਰਮਾ ਨਾਲ ਪ੍ਰੀਤਿ ਦੱਸੀ ਹੈ. ਜ੍ਯੋਤਸ੍ਨਾਪ੍ਰਿਯ. "ਮਨ ਪ੍ਰੀਤਿ ਚੰਦ ਚਕੋਰ." (ਬਿਲਾ ਅਃ ਮਃ ੫) ਪੁਰਾਣੇ ਸਮੇਂ ਰਾਜੇ ਪ੍ਰੇਮ ਨਾਲ ਚਕੌਰ ਪਾਲਦੇ ਸਨ ਅਤੇ ਖਾਣ ਯੋਗ੍ਯ ਪਦਾਰਥ ਚਕੋਰ ਅੱਗੇ ਰਖਦੇ, ਜੇ ਚਕੋਰ ਤੇ ਉਨ੍ਹਾਂ ਨੂੰ ਵੇਖਕੇ, ਬੁਰਾ ਅਸਰ ਨਾ ਹੋਵੇ, ਤਦ ਖਾਂਦੇ ਸਨ. ਵਿਸ਼੍ਵਾਸ ਇਹ ਸੀ ਕਿ ਜੇ ਖਾਣੇ ਵਿੱਚ ਜ਼ਹਿਰ ਹੋਵੇ, ਤਦ ਚਕੋਰ ਦੇ ਦੇਖਣਸਾਰ ਨੇਤ੍ਰ ਲਾਲ ਹੋ ਜਾਂਦੇ ਹਨ ਅਰ ਤੁਰਤ ਮਰ ਜਾਂਦਾ ਹੈ, ਇਸੇ ਲਈ ਚਕੋਰ ਦਾ ਨਾਮ "ਵਿਸਦਰ੍ਸ਼ਨਮ੍ਰਿਤ੍ਯੁਕ" ਹੈ.#ਅਨੇਕ ਕਵੀਆਂ ਨੇ ਚਕੋਰ ਨੂੰ ਅੰਗਾਰ ਖਾਣ ਵਾਲਾ ਲਿਖਿਆ ਹੈ, ਜੇਹਾ ਕਿ- "ਚੁੰਚਨ ਚਾਪ ਚਹੂੰ ਦਿਸਿ ਡੋਲਤ ਚਾਰੁ ਚਕੋਰ ਅੰਗਾਰਨ ਭੋਰੈਂ." (ਕੇਸ਼ਵ) ਇਸ ਦਾ ਮੂਲ ਇਹ ਹੈ ਕਿ ਚਕੋਰ ਰਿੰਗਣਜੋਤਿ (Glow- worm) ਖਾਇਆ ਕਰਦਾ ਹੈ, ਉਸ ਦੇ ਭੁਲੇਵੇਂ ਅੰਗਾਰ ਨੂੰ ਚੁਗਣ ਲਗ ਜਾਂਦਾ ਹੈ। ੨. ਦੇਖੋ, ਚਿਤ੍ਰਪਦਾ ਅਤੇ ਸਵੈਯੇ ਦਾ ਰੂਪ ੧੧.। ੩. ਦੇਖੋ, ਚੁਕੋਰ
to tan hides into leather
same as ਚੰਮ ਉਧੇੜਨਾ under ਚੰਮ , to beat
dermatologist, skin specialist