ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [زکات] ਅਥਵਾ [زکوة] ਜ਼ਕਾਤ. ਸੰਗ੍ਯਾ- ਸ਼ੁੱਧੀ. ਪਵਿਤ੍ਰਤਾ। ੨. ਆਪਣੇ ਮਾਲ ਵਿੱਚੋਂ ਧਰਮਅਰਥ ਜੋ ਹਿੱਸਾ ਕੱਢਿਆ ਜਾਂਦਾ ਹੈ ਉਸ ਦਾ ਨਾਮ "ਜ਼ਕਾਤ" ਇਸ ਲਈ ਹੋ ਗਿਆ ਹੈ ਕਿ ਉਸ ਭਾਗ ਦੇ ਦੇਣ ਨਾਲ ਧਨ ਮਾਲ ਪਵਿਤ੍ਰ ਹੋ ਜਾਂਦਾ ਹੈ. ਕੁਰਾਨ ਵਿੱਚ ਜ਼ਕਾਤ ਦੇਣਾ ਧਾਰਮਿਕ ਨਿਯਮ ਹੈ. ਦੇਖੋ, ਸੂਰਤ ਬਕਰ, ਆਯਤ ੪੩. ਜੋ ਮਾਲ ਇੱਕ ਵਰ੍ਹਾ ਕ਼ਬਜੇ ਵਿੱਚ ਰਹੇ ਉਸ ਦੀ ਜ਼ਕਾਤ ਦੇਣੀ ਜ਼ਰੂਰੀ ਹੈ, ਇਸ ਤੋਂ ਘੱਟ ਸਮੇਂ ਪੁਰ ਨਹੀਂ. ਹਦੀਸਾਂ ਦੇਖਣ ਤੋਂ ਪਤਾ ਲਗਦਾ ਹੈ ਕਿ ਹਰੇਕ ਮਾਲ ਉੱਪਰ ਜੁਦੀ ਜੁਦੀ ਜ਼ਕਾਤ ਹੈ, ਜੈਸੇ- ਚਾਰ ਉੱਠ ਜਿਸ ਪਾਸ ਹੋਣ ਉਸ ਉੱਪਰ ਜ਼ਕਾਤ ਨਹੀਂ, ਪਰ ਪੰਜ ਉੱਠ ਦੇ ਮਾਲਿਕ ਨੂੰ ਇੱਕ ਭੇਡ ਜਾਂ ਬਕਰਾ ਹਰ ਸਾਲ ਜ਼ਕਾਤ ਦੇਣਾ ਚਾਹੀਏ, ਦਸ ਉੱਠ ਵਾਲੇ ਨੂੰ ਦੋ, ਅਤੇ ਚਾਲੀ ਵਾਲੇ ਨੂੰ ਚਾਰ ਬਕਰੇ ਦੇਣੇ ਚਾਹੀਏ. ਤੀਹਾਂ ਤੋਂ ਘੱਟ ਗਊ ਭੈਸਾਂ ਉੱਤੇ ਜ਼ਕਾਤ ਨਹੀਂ. ਤੀਹਾਂ ਦੇ ਮਾਲਿਕ ਨੂੰ ਹਰ ਸਾਲ ਇੱਕ ਵਰ੍ਹੇ ਦੀ ਉਮਰ ਦਾ ਵੱਡਾ ਜ਼ਕਾਤ ਵਿੱਚ ਦੇਣਾ ਚਾਹੀਏ. ਚਾਲੀ ਪਸ਼ੂਆਂ ਪਰ ਦੋ ਵਰ੍ਹੇ ਦੀ ਉਮਰ ਦਾ ਵੱਛਾ ਦੇਣਾ ਚਾਹੀਏ. ਘੋੜਿਆਂ ਦੀ ਕੀਮਤ ਲਾਕੇ ਪੰਜ ਫ਼ੀ ਸਦੀ ਜ਼ਕਾਤ ਹੈ, ਪਰ ਜੋ ਘੋੜੇ ਜੰਗ ਦੇ ਕੰਮ ਆਉਣ ਜਾਂ ਗੱਡੀਆਂ ਵਿੱਚ ਜੋਤੇ ਜਾਣ, ਉਨ੍ਹਾਂ ਉੱਤੇ ਜ਼ਕਾਤ ਨਹੀਂ. ਦੋ ਸੌ ਦਿਰਹਮ¹ [درہم] ਤੋਂ ਘੱਟ ਚਾਂਦੀ ਉੱਪਰ ਜ਼ਕਾਤ ਨਹੀਂ, ਇਸ ਤੋਂ ਵੱਧ ਹੋਵੇ ਤਦ ਪੰਜ ਫ਼ੀ ਸਦੀ ਜ਼ਕਾਤ ਹੈ. ਬੀਸ ਮਿਸਕ਼ਾਲ² [مشقال] ਤੋਂ ਘੱਟ ਸੁਇਨੇ ਤੇ ਜ਼ਕਾਤ ਨਹੀਂ. ਇਸ ਤੋਂ ਵੱਧ ਹੋਵੇ ਤਾਂ ਫੀ ਮਿਸਕਾਲ ਦੋ ਕ਼ੀਰਾਤ਼.³ [قیِراط] ਜ਼ਕਾਤ ਹੈ. ਘਰ ਦੇ ਮਾਲ ਅਸਬਾਬ ਉੱਤੇ ਜੋ ਵਰਤੋਂ ਵਿੱਚ ਨਹੀਂ ਆਉਂਦਾ ਅਰ ਦੋ ਸੌ ਦਿਰਹਮ ਤੋਂ ਵਧੀਕ ਮੁੱਲ ਦਾ ਹੋਵੇ ਤਾਂ ਢਾਈ ਫ਼ੀ ਸਦੀ ਜ਼ਕਾਤ ਹੈ, ਇਤ੍ਯਾਦਿ.#ਜ਼ਕਾਤ ਦਾ ਮਾਲ ਸੱਤ ਥਾਂਈਂ ਖਰਚਣਾ ਲਿਖਿਆ ਹੈ:-#(ੳ) ਫ਼ਕ਼ੀਰਾਂ ਨੂੰ. (ਅ) ਅਨਾਥਾਂ ਨੂੰ. (ੲ) ਜ਼ਕਾਤ ਕੱਠਾ ਕਰਨ ਵਾਲਿਆਂ ਨੂੰ. (ਸ) ਗ਼ੁਲਾਮਾਂ ਦੇ ਆਜ਼ਾਦ ਕਰਾਉਣ ਵਿੱਚ. (ਹ) ਮਕ਼ਰੂਜ਼ਾਂ (ਕ਼ਰਜ਼ਦਾਰਾਂ) ਨੂੰ. (ਕ) ਖ਼ੁਦਾ ਦੇ ਨਾਮ ਅਥਵਾ ਧਰਮ ਦੇ ਜੰਗ ਲਈ. (ਖ) ਮੁਸਾਫ਼ਿਰਾਂ ਨੂੰ। ੩. ਰਾਜ ਅਥਵਾ ਨਗਰ ਅੰਦਰ ਆਉਣ ਵਾਲੀਆਂ ਚੀਜਾਂ ਤੇ ਲਾਇਆ ਮਸੂਲ. Octroi. "ਜੇਜੀਆ ਡੰਨੁ ਕੋ ਲਏ ਨ ਜਗਾਤਿ." (ਆਸਾ ਅਃ ਮਃ ੫)
ਸੰਗ੍ਯਾ- ਜ਼ਕਾਤ ਲੈਣ ਵਾਲਾ. ਮਹ਼ਿਸੂਲੀਆ. "ਕਾਮ ਕ੍ਰੋਧ ਦੁਇ ਭਏ ਜਗਾਤੀ." (ਗਉ ਕਬੀਰ) "ਜਗਾਤੀਆ ਮੋਹਣ ਮੁੰਦਣਿ ਪਈ." (ਤੁਖਾ ਛੰਤ ਮਃ ੪)
ਜਗਤ ਦੇ ਆਦਿਕਾਲ ਵਿੱਚ. "ਜਗਾਦਿ ਤੁਹੀ ਪ੍ਰਭੁ ਫੈਲਰਹ੍ਯੋ." (ਸਵੈਯੇ ੩੩) ੨. ਜਗਤ ਦੀ ਆਦਿ. ਜਗਤ ਦਾ ਮੁੱਢ। ੩. ਯਗ੍ਯ- ਆਦਿ. ਯਗ੍ਯਾਦਿ ਕਰਮ. "ਜਗਾਦਿ ਆਦਿ ਧਰਮਣੰ." (ਗ੍ਯਾਨ)
ਜਿਲੇ ਅੰਬਾਲੇ ਵਿੱਚ ਪੁਰਾਣਾ ਅਤੇ ਮਸ਼ਹੂਰ ਸ਼ਹਿਰ ਹੈ. ਇਸ ਸ਼ਹਿਰ ਦੇ ਹਨੂੰਮਾਨ ਦਰਵਾਜ਼ੇ ਦੇ ਅੰਦਰਵਾਰ ਸ਼੍ਰੀ ਗੁਰੂਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਕਪਾਲਮੋਚਨ ਨਿਵਾਸ ਕਰਦੇ ਹੋਏ ਇੱਥੇ ਚਰਣ ਪਾਏ ਹਨ. ਗੁਰਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਅਕਾਲੀ ਸਿੰਘ ਪੁਜਾਰੀ ਹੈ. ਰੇਲਵੇ ਸਟੇਸ਼ਨ ਜਗਾਧਰੀ ਤੋਂ ੩. ਮੀਲ ਈਸ਼ਾਨ ਕੋਣ ਹੈ.
birth anniversary of Lord Krishna
birthday celebration, birth anniversary, festival connected with birth
biography especially of a holy person