ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਢੂੰਢ। ੨. ਡਿੰਗ. ਸੰਗ੍ਯਾ- ਪਹਾੜੀ ਟਿੱਲਾ। ੩. ਟਿੱਬੇ ਦੀ ਸ਼ਕਲ ਦੀ ਛੋਟੀ ਪਹਾੜੀ.


ਦੇਖੋ, ਢੂੰਢਨਾ.


ਵਿ- ਖੋਜੀ. ਮੁਤਲਾਸ਼ੀ. ਜਿਗ੍ਯਾਸੁ। ੨. ਸੰਗ੍ਯਾ- ਜੈਨ ਸਾਧੂ, ਜੋ ਮੂੰਹ ਤੇ ਪੱਟੀ ਬੰਨ੍ਹਕੇ ਰਖਦਾ ਹੈ. ਰਾਜਪੂਤਾਨੇ ਦੀ ਡਿੰਗਲਭਾਸਾ ਵਿੱਚ ਢੂੰਡ ਨਾਮ ਪਹਾੜੀ ਟਿੱਬੇ ਦਾ ਹੈ, ਉਸ ਪੁਰ ਜੈਨੀ ਸਾਧੂ ਨਗਰ ਤ੍ਯਾਗਕੇ ਨਿਵਾਸ ਕੀਤਾ ਕਰਦੇ ਸਨ, ਇਸ ਲਈ ਇਹ ਸੰਗ੍ਯਾ ਹੋ ਗਈ. ਇਹ ਜੈਨੀਆਂ ਦਾ "ਸ਼੍ਵੇਤਾਂਬਰ" ਫ਼ਿਰਕ਼ਾ ਹੈ. ਦੇਖੋ, ਜੈਨੀ.


ਸੰ. ढुण्ढ् ਢੁੰਢ੍‌. ਧਾ- ਢੂੰਢਣਾ, ਖੋਜਣਾ। ੨. ਸੰਗ੍ਯਾ- ਭਾਲ. ਤਲਾਸ਼. "ਢੂੰਢ ਵੰਞਾਈ ਥੀਆ ਥਿਤਾ." (ਵਾਰ ਰਾਮ ੨. ਮਃ ੫) ਭਾਲ (ਤਲਾਸ਼) ਮਿਟ ਗਈ, ਮਨ ਇਸਥਿਤ ਹੋ ਗਿਆ.